ਬਟਾਲਾ: ਡਾਇਨਾਮਿਕ ਗਰੁੱਪ ਆਫ ਰੰਘਰੇਟਾਜ਼ ਦੇ ਚੀਫ ਆਰਗੇਨਾਈਜ਼ਰ ਅਤੇ ਸਾਬਕਾ ਏਡੀਜੀਪੀ ਗੁਰਦੇਵ ਸਿੰਘ ਸਹੋਤਾ ਆਈਪੀਐਸ ਨੇ ਇੱਥੇ ਦੱਸਿਆ ਕਿ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 6 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਯੂਕੇ ਤੋਂ ਕਿਸ਼ਨਜੀਤ ਸਿੰਘ ਮੋਹਨ, ਸਮਾਜ ਸੇਵੀ ਬਲਵਿੰਦਰ ਨਾਹਰ ਦੁਬਈ, ਸਾਹਿਤਕਾਰ ਜੀਐਸ ਗਿੱਲ ਰਣਸੀਂਹਕੇ, ਨਾਟਕਕਾਰ ਤੇ ਪ੍ਰੋਫੈਸਰ ਸੋਮਪਾਲ ਹੀਰਾ, ਲੈਕਚਰਾਰ ਜੁਗਰਾਜ ਸਿੰਘ ਸੰਗਰੂਰ, ਸਟੇਟ ਐਵਾਰਡੀ ਅਧਿਆਪਕ ਸਤਵਿੰਦਰ ਸਿੰਘ ਮੜੌਲਵੀਂ, ਡਾ ਜਸਪਾਲ ਸਿੰਘ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਮਿਸ਼ਨ ਦੇ ਕਨਵੀਨਰ ਸੂਬੇਦਾਰ ਬਲਦੇਵ ਸਿੰਘ ਸਨਮਾਨੇ ਜਾਣਗੇ। ਸਮਾਗਮ ਹੋਟਲ ਹੈਵਨ ਬਲੂ ਅੰਮ੍ਰਿਤਸਰ ਵਿੱਚ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਕਿਤਾਬ,‘ਫੈਲੇ ਵਿਦਿਆ ਚਾਨਣ ਹੋਏ’ ਵਿੱਚੋਂ ਪੰਜਾਬ ਭਰ ਵਿਦਿਆਰਥੀਆਂ ਦਾ ਟੈਸਟ ਲਿਆ ਜਾਵੇਗਾ। ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ 6 ਨਵੰਬਰ ਨੂੰ ਨਗਦ ਪੁਰਸਕਾਰ ਦਿੱਤੇ ਜਾਣਗੇ। -ਨਿੱਜੀ ਪੱਤਰ ਪ੍ਰੇਰਕ