ਪੱਤਰ ਪ੍ਰੇਰਕ
ਭਿੱਖੀਵਿੰਡ, 29 ਮਾਰਚ
ਥਾਣਾ ਖਾਲੜਾ ਦੀ ਪੁਲੀਸ ਨੇ ਇਕ ਦੁਕਾਨਦਾਰ ਕੋਲੋਂ ਸ਼ਟਰਿੰਗ ਦਾ ਸਾਮਾਨ ਕਿਰਾਏ ‘ਤੇ ਲਿਜਾ ਕੇ ਅੱਗੇ ਵੇਚਣ ਸਬੰਧੀ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ ਕੁਝ ਸ਼ਟਰਿੰਗ ਬਰਾਮਦ ਕੀਤੀ ਹੈ। ਪੁਲੀਸ ਨੇ ਦਿਲਬਾਗ ਸਿੰਘ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜੋਗਾ ਸਿੰਘ ਵਾਸੀ ਡੱਲ, ਂ ਕੇਵਲ ਸਿੰਘ ਤੇ ਪਰਗਟ ਨੂੰ ਗ੍ਰਿ੍ਫ਼ਤਾਰ ਕੀਤਾ ਹੈ। ਜੋਗਾ ਸਿੰਘ ਦੁਕਾਨਦਾਰ ਤੋਂ 215 ਲੋਹੇ ਦੀਆਂ ਪਲੇਟਾਂ ਅਤੇ 35 ਲੋਹੇ ਦੇ ਗਾਡਰ ਲੈ ਗਿਆ ਸੀ ਜਿਨ੍ਹਾਂ ਨੂੰ ਉਸ ਨੇ ਅੱਗੇ ਵੇਚ ਦਿੱਤਾ। ਪੁਲੀਸ ਨੇ ਮੁਲਜ਼ਮਾਂ ਕੋਲੋਂ 203 ਲੋਹੇ ਦੀਆਂ ਪਲੇਟਾਂ ਬਰਾਮਦ ਕੀਤੀਆਂ ਹਨ। ਜਦੋਂ ਕਿ ਬਾਕੀ ਸਾਮਾਨ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।