ਤਰਨ ਤਾਰਨ: ਇਲਾਕੇ ਦੇ ਪਿੰਡ ਕੱਲ੍ਹਾ ਦੇ ਵਸਨੀਕ ਸਿਮਰਨਜੀਤ ਸਿੰਘ ਵਿਰੁੱਧ ਆਪਣੀ ਪ੍ਰੇਮਿਕਾ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਅਕਾਉੂਂਟ ’ਤੇ ਅਪਲੋਡ ਕਰਨ ਖਿਲਾਫ਼ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਹੈ| ਪ੍ਰੇਮਿਕਾ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਉਸ ਦੀਆਂ ਅਸ਼ਲੀਲ ਫੋਟੋਆਂ ਉਸ ਦੀ ਰਜ਼ਾਮੰਦੀ ਦੇ ਬਿਨਾਂ ਹੀ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀਆਂ ਜਿਸ ਕਾਰਨ ਇਹ ਫੋਟੋਆਂ ਕਈ ਹੋਰਨਾਂ ਤੱਕ ਚਲੇ ਗਈਆਂ| ਇਸ ਸਬੰਧੀ ਮੁਲਜ਼ਮ ਦੀ ਪ੍ਰੇਮਿਕਾ ਨੇ ਸ਼ਿਕਾਇਤ ਇਥੋਂ ਦੇ ‘ਸਖੀ ਵਨ ਸਟਾਪ’ ਸੈਂਟਰ ਦੀ ਇੰਚਾਰਜ ਨੂੰ ਕੀਤੀ ਜਿਸ ਨੇ ਸ਼ਿਕਾਇਤ ਆਈ ਜੀ ਪੁਲੀਸ ਨੂੰ ਭੇਜ ਕੇ ਕਾਰਵਾਈ ਕਰਨ ਦੀ ਆਗਿਆ ਲਈ| ਇਸ ਸਬੰਧੀ ਐਸਐਸਪੀ ਕੋਲੋਂ ਮਨਜ਼ੂਰੀ ਲੈ ਕੇ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਸਿਮਰਨਜੀਤ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮ ਅਜੇ ਫਰਾਰ ਦੱਸਿਆ ਜਾ ਹੈ|
-ਪੱਤਰ ਪੇ੍ਰਕ