ਤਰਨ ਤਾਰਨ: ਸਿੱਖਿਆ ਵਿਭਾਗ ਪੰਜਾਬ ਵੱਲੋਂ 6635 ਅਧਿਆਪਕਾਂ ਦੀ ਕੀਤੀ ਭਰਤੀ ਦੇ ਦੂਸਰੇ ਗੇੜ ਤਹਿਤ ਤਰਨ ਤਾਰਨ ਜ਼ਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਲਈ 35 ਹੋਰ ਅਧਿਆਪਕ ਦਿੱਤੇ ਗਏ ਹਨ| ਇਨ੍ਹਾਂ ਚੁਣੇ ਗਏ 35 ਅਧਿਆਪਕਾਂ ਵਿੱਚੋਂ ਹਾਜ਼ਰ ਹੋਏ 33 ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਜਗਵਿੰਦਰ ਸਿੰਘ ਨੇ ਅੱਜ ਇਥੇ ਨਿਯੁਕਤੀ ਪੱਤਰ ਜਾਰੀ ਕੀਤੇ ਜਦਕਿ ਇਨ੍ਹਾਂ ਅਧਿਆਪਕਾਂ ਨੂੰ ਤਾਇਨਾਤੀ ਦੇ ਸ਼ਟੇਸ਼ਨ ਡੀਪੀਆਈ ਦਫਤਰ ਤੋਂ ਅਲਾਟ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਜਗਵਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਨੇ ਜ਼ਿਲ੍ਹੇ ਲਈ ਪਹਿਲੇ ਗੇੜ ਵਿੱਚ 787 ਅਧਿਆਪਕ ਦਿੱਤੇ ਸਨ ਪਰ ਉਨ੍ਹਾਂ ਵਿੱਚੋਂ 765 ਅਧਿਆਪਕ ਨਿਯੁਕਤੀ ਪੱਤਰ ਲੈਣ ਲਈ ਆਏ ਸਨ| ਇਸ ਮੌਕੇ ਬਲਾਕ ਚੋਹਲਾ ਸਾਹਿਬ ਅਤੇ ਵਲਟੋਹਾ ਦੇ ਬਲਾਕ ਐਲੀਮੈਂਟਰੀ ਸਿੱਖਿਆ ਅਧਿਕਾਰੀ ਜਸਵਿੰਦਰ ਸਿੰਘ ਤੇ ਪਾਰਸ ਖੁੱਲਰ ਹਾਜ਼ਰ ਸਨ।– ਪੱਤਰ ਪ੍ਰੇਰਕ