ਧਾਰੀਵਾਲ: ਪਿੰਡ ਸੁਚਾਨੀਆਂ ਦੇ ਬਾਹਰਵਾਰ ਰੇਲਵੇ ਲਾਈਨ ਨੇੜੇ ਦਰਗਾਹ ਪੀਰ ਬਾਬਾ ਢਡਿਆਣੇ ਸ਼ਾਹ ਯਾਦਗਾਰੀ ਸਲਾਨਾ ਜੋੜ ਮੇਲਾ ਮਨਾਇਆ। ਪਿੰਡ ਸੁਚਾਨੀਆਂ, ਕਲੇਰ ਖੁਰਦ ਅਤੇ ਸੁਚੇਤਗੜ੍ਹ ਆਦਿ ਪਿੰਡਾਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਏ ਮੇਲੇ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਪਾਲ ਅਤੇ ਹੋਰ ਸੇਵਾਦਾਰਾਂ ਦੁਆਰਾ ਦਰਗਾਹ ਉਪਰ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਕੇ ਕੀਤੀ। ਮੇਲੇ ’ਚ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਕਲਸੀ ਬਤੌਰ ਮੁੱਖ ਮਹਿਮਾਨ ਸਾਮਲ ਹੋਏ। ਉਪਰੰਤ ਕੱਵਾਲ ਪਾਰਟੀ ਨੇ ਕਲਾਮ ਪੇਸ਼ ਕੀਤੇ। ਇਸ ਤੋਂ ਮਗਰੋਂ ਗਾਇਕ ਜੋੜੀ ਸਰਬਜੀਤ ਬੁੱਗਾ ਅਤੇ ਮਨਪ੍ਰੀਤ ਬੁੱਗਾ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲੀ ਰੱਖਿਆ। -ਪੱਤਰ ਪ੍ਰੇਰਕ