ਪੱਤਰ ਪ੍ਰੇਰਕ
ਮਾਨਸਾ, 7 ਮਈ
ਡਾ. ਹਰਦੇਵ ਸਿੰਘ ਨੇ ਬਤੌਰ ਸਿਵਲ ਸਰਜਨ ਮਾਨਸਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਸਾਲ 1993 ’ਚ ਬਤੌਰ ਮੈਡੀਕਲ ਅਫ਼ਸਰ ਜ਼ੀਰਾ ਵਿੱਚ ਜੁਆਇਨ ਕੀਤਾ ਅਤੇ 2017 ’ਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਫਾਜ਼ਿਲਕਾ ਪਦਉੱਨਤ ਹੋਏ। ਹੁਣ ਈਐੱਸਆਈ ਹਸਪਤਾਲ ਜਲੰਧਰ ਤੋਂ ਪਦਉੱਨਤ ਹੋਣ ਉਪਰੰਤ ਉਨ੍ਹਾਂ ਬਤੌਰ ਸਿਵਲ ਸਰਜਨ ਮਾਨਸਾ ਅਹੁਦਾ ਸੰਭਾਲਣ ਵੇਲੇ ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰ, ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ।