ਅੰਮ੍ਰਿਤਸਰ: ਦੇਸ਼ਵਿਆਪੀ ਹੜਤਾਲ ਦੇ ਸੱਦੇ ’ਤੇ ਵੱਡੀ ਰੈਲੀ

ਅੰਮ੍ਰਿਤਸਰ: ਦੇਸ਼ਵਿਆਪੀ ਹੜਤਾਲ ਦੇ ਸੱਦੇ ’ਤੇ ਵੱਡੀ ਰੈਲੀ

ਜਸਬੀਰ ਸਿੰਘ ਸੱਗੂ

ਅੰਮ੍ਰਿਤਸਰ, 26 ਨਵੰਬਰ

ਕੇਂਦਰੀ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ’ਤੇ ਦੇਸ਼ਵਿਆਪੀ ਹੜਤਾਲ ਵਿਚ ਸ਼ਾਮਲ ਹੁੰਦਿਆਂ ਫੈਕਟਰੀਆਂ ਦੇ ਮਜ਼ਦੂਰਾਂ ਨੇ ਭੰਡਾਰੀ ਪੁਲ ਵਿਖੇ ਰੈਲੀ ਵਿਚ ਸ਼ਮੂਲੀਅਤ ਕੀਤੀ। ਇਸ ਰੈਲੀ ਵਿਚ ਬੈਂਕਾਂ ਦੇ ਮੁਲਾਜ਼ਮਾਂ, ਭੱਠਿਆਂ ਦੇ ਮਜ਼ਦੂਰਾਂ ਤੋਂ ਇਲਾਵਾ ਨਗਰ ਨਿਗਮ ਮੁਲਾਜ਼ਮ, ਬਿਜਲੀ ਮੁਲਾਜ਼ਮ, ਟਰਾਂਸਪੋਰਟ ਵਰਕਰ, ਟੈਲੀਕਾਮ, ਡਾਕ, ਬੀਆਰਟੀਐਸ ਮੁਲਾਜ਼ਮ, ਆਂਗਨਵਾੜੀ, ਆਸ਼ਾ ਵਰਕਰ, ਸਿਹਤ ਕਰਮਚਾਰੀ, ਅਧਿਆਪਕ ਅਤੇ ਬੀਮਾ ਮੁਲਾਜ਼ਮ ਵੀ ਸ਼ਾਮਲ ਹੋਏ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਜੇ ਮਿਸ਼ਰਾ, ਅਮਰਜੀਤ ਸਿੰਘ ਆਸਲ, ਕੁਲਵੰਤ ਸਿੰਘ ਬਾਵਾ, ਦਸਵਿੰਦਰ ਕੌਰ, ਜਗਤਾਰ ਸਿੰਘ ਕਰਮਪੁਰਾ, ਸੁਰੇਸ਼ ਭਾਟੀਆ, ਰਕੇਸ਼ ਬਜਾਜ, ਡਾ. ਭੁਪਿੰਦਰ ਸਿੰਘ, ਬ੍ਰਹਮਦੇਵ ਸ਼ਰਮਾ, ਵਿਜੇ ਕੁਮਾਰ, ਕਵਲਜੀਤ, ਡਾ. ਬਲਵਿੰਦਰ ਸਿੰਘ ਛੇਹਰਟਾ, ਵਿਨੋਦ ਬਿੱਟਾ ਅਤੇ ਸੁਰਿੰਦਰ ਟੋਨਾ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿਚ ਮਜਦੂਰ ਵਿਰੋਧੀ ਸੋਧਾਂ, ਕਿਸਾਨ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ।

ਜੰਡਿਆਲਾ ਗੁਰੂ(ਸਿਮਰਤਪਾਲ ਸਿੰਘ ਬੇਦੀ): ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਦੇਸ਼ਵਿਆਪੀ ਹੜਤਾਲ ਦੇ ਸੱਦੇ 'ਤੇ ਅੱਜ ਤਹਿਸੀਲ ਬਾਬਾ ਦੇ ਮੁਲਾਜ਼ਮਾਂ, ਅਧਿਆਪਕਾਂ, ਮਿਡ-ਡੇ-ਮੀਲ ਵਰਕਰਾਂ, ਜੰਗਲਾਤ ਵਰਕਰਾਂ, ਜਲ ਸਪਲਾਈ ਅਤੇ ਨਹਿਰੀ ਕਾਮਿਆਂ ਨੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰ ਹੇਠ ਕਸਬਾ ਰਈਆ ਵਿਖੇ ਰੈਲੀ ਅਤੇ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ। ਜਰਮਨਜੀਤ ਸਿੰਘ ਨੇ ਦੱਸਿਆ ਰੈਲੀ ਵਿੱਚ, ਪ੍ਰਕਾਸ਼ ਸਿੰਘ ਥੋਥੀਆਂ, ਮਮਤਾ ਸ਼ਰਮਾਂ, ਰਛਪਾਲ ਸਿੰਘ ਜੋਧਾਨਗਰੀ, ਅਜੀਤਪਾਲ ਸਿੰਘ, ਵਿਪਨ ਰਿਖੀ, ਸੁਖਦੇਵ ਸਿੰਘ ਉਮਰਾਨੰਗਲ, ਹਰਿੰਦਰ ਸਿੰਘ ਪੱਲ੍ਹਾ, ਪ੍ਰਸ਼ਾਂਤ ਰਈਆ, ਕੇਵਲ ਸਿੰਘ ਬਾਠ, ਸੁਖਜਿੰਦਰ ਸਿੰਘ ਰਈਆ, ਜਸਵਿੰਦਰ ਕੌਰ ਮਹਿਤਾ ਅਤੇ ਹਰਬਿੰਦਰ ਸਿੰਘ ਭੁੱਲਰ, ਜਸਬੀਰ ਸਿੰਘ ਖਿਲਚੀਆਂ, ਕੁਲਵਿੰਦਰ ਕੁਮਾਰ ਬਾਵਾ, ਸੁੱਖਾ ਸਿੰਘ ਲੋਹਗੜ੍ਹ, ਸੁਰਜੀਤ ਸਿੰਘ ਲਾਲੀ, ਗੁਰਜੀਤ ਕੌਰ ਮਹਿਤਾ, ਪ੍ਰਤਾਪ ਸਿੰਘ ਗੱਗੜਭਾਣਾ, ਰਾਕੇਸ਼ ਕੁਮਾਰ ਰਈਆ, ਲਖਬੀਰ ਸਿੰਘ ਠੱਠੀਆਂ, ਅਮਨਦੀਪ ਸਿੰਘ ਚੀਮਾਂਬਾਠ, ਸੰਤੋਖ ਸਿੰਘ ਧਰਦਿਉ ਅਤੇ ਹਰਪ੍ਰੀਤ ਸਿੰਘ ਕੇਲੇਕੇ ਨੇ ਵੀ ਸੰਬੋਧਨ ਕੀਤਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All