ਦਿਲਬਾਗ ਸਿੰਘ ਗਿੱਲ
ਅਟਾਰੀ, 19 ਅਕਤੂਬਰ
ਭਾਰਤ ਦੇ ਕੌਮਾਂਤਰੀ ਪੱਧਰ ਦੇ ਕ੍ਰਿਕਟ ਖਿਡਾਰੀ ਨੈਨ ਮੌਂਗੀਆ (ਵਿਕਟ ਕੀਪਰ) ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਅੱਜ ਅਟਾਰੀ-ਵਾਹਗਾ ਸਰਹੱਦ ਵਿਖੇ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰੇਮਨੀ) ਦਾ ਆਨੰਦ ਮਾਣਿਆ। ਬਾਅਦ ਦੁਪਹਿਰ ਨੈਨ ਮੌਂਗੀਆ ਦਾ ਪਰਿਵਾਰ ਸਮੇਤ ਜੇਸੀਪੀ ਅਟਾਰੀ ਪਹੁੰਚਣ ’ਤੇ ਸੀਮਾ ਸੁਰੱਖਿਆ ਬਲ ਵੱਲੋਂ ਸਵਾਗਤ ਕੀਤਾ ਗਿਆ। ਅਟਾਰੀ-ਵਾਹਗਾ ਸਰਹੱਦ ਵਿੱਚ ਜਿੱਥੇ ਉਨ੍ਹਾਂ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵਿਚਕਾਰ ਰੀਟਰੀਟ ਸੈਰਾਮਨੀ ਵੇਖੀ, ਉੱਥੇ ਨਾਲ ਹੀ ਉਨ੍ਹਾਂ ਅਟਾਰੀ ਸਰਹੱਦ ਵਿਖੇ ਸੀਮਾ ਸੁਰੱਖਿਆ ਸੀਮਾ ਸੁਰੱਖਿਆ ਬਲ ਦਾ ਅਜਾਇਬਘਰ, ਸਟੇਡੀਅਮ, ਬਾਰਡਰ ਪਿਲਰ ਵੇਖਿਆ ਤੇ ਜਵਾਨਾਂ ਦੀ ਸ਼ਲਾਘਾ ਕੀਤੀ। ਅਲਾਹਾਬਾਦ ਹਾਈ ਕੋਰਟ ਦੇ ਜੱਜ ਨੀਰਜ ਤਿਵਾੜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਵੇਖੀ। ਜੇਸੀਪੀ ਅਟਾਰੀ ਸਰਹੱਦ ਵਿਖੇ ਪਹੁੰਚਣ ’ਤੇ ਮਾਣਯੋਗ ਜੱਜ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਉਨ੍ਹਾਂ ਨੇ ਜਵਾਨਾਂ ਦੀ ਸ਼ਲਾਘਾ ਕੀਤੀ।