ਨਾਜਾਇਜ਼ ਸ਼ਰਾਬ ਤੇ ਨਕਦੀ ਸਣੇ ਮੁਲਜ਼ਮ ਗ੍ਰਿਫ਼ਤਾਰ

ਨਾਜਾਇਜ਼ ਸ਼ਰਾਬ ਤੇ ਨਕਦੀ ਸਣੇ ਮੁਲਜ਼ਮ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤਾ ਮੁਲਜ਼ਮ ਪੁਲੀਸ ਹਿਰਾਸਤ ਵਿੱਚ।

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 25 ਫਰਵਰੀ

ਮਕਬੂਲਪੁਰਾ ਇਲਾਕੇ ਵਿਚ ਮਾਰੇ ਛਾਪੇ ਤੋਂ ਬਾਅਦ ਪੁਲੀਸ ਨੇ ਅੱਜ ਅੰਨਗੜ੍ਹ ਇਲਾਕੇ ਵਿੱਚ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਨਾਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਹੈ। ਉਸ ਕੋਲੋਂ ਲਗਪਗ 1100 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 2 ਲੱਖ 27 ਹਜ਼ਾਰ 250 ਰੁਪਏ ਬਰਾਮਦ ਕੀਤੇ ਗਏ ਹਨ।

ਪੁਲੀਸ ਨੇ ਬੀਤੇ ਦਿਨ ਤੋਂ ਤੜਕਸਾਰ ਛਾਪੇ ਮਾਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਤੇ ਅੱਜ ਅੰਨਗੜ੍ਹ ਇਲਾਕੇ ਵਿਚ ਘਰ-ਘਰ ਤਲਾਸ਼ੀ ਲਈ। ਇਸ ਮੁਹਿੰਮ ਦੀ ਅਗਵਾਈ ਏਡੀਸੀਪੀ ਹਰਜੀਤ ਸਿੰਘ ਤੇ ਏਸੀਪੀ ਪਰਵੇਸ਼ ਚੋਪੜਾ ਨੇ ਕੀਤੀ। ਇੰਸਪੈਕਟਰ ਰਣਜੀਤ ਸਿੰਘ ਤੇ ਹੋਰਨਾਂ ਪੁਲੀਸ ਅਧਿਕਾਰੀਆਂ ਨੇ ਖੂਫੀਆ ਤੰਤਰ ਤੋਂ ਪ੍ਰਾਪਤ ਸੂਚਨਾ ਮੁਤਾਬਕ ਇਲਾਕੇ ਵਿਚੋਂ ਨਾਜਾਇਜ ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ ਹੇਠ ਗੁਰਦਿਆਲ ਸਿੰਘ ਉਰਫ ਬਿਟੂ ਚੂਪਣੀ ਵਾਸੀ ਭਰਾੜੀਵਾਲ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਘਰ ਵਿਚ ਤਿਆਰ ਕੀਤੀ ਸ਼ਰਾਬ ਬਰਾਮਦ ਕੀਤੀ ਗਈ, ਜੋ ਉਸ ਨੇ ਇਕ ਕਮਰੇ ਵਿਚ ਪਲਾਸਟਿਕ ਦੇ ਬੋਰਿਆਂ ਵਿਚ ਭਰ ਕੇ ਲੁਕਾਈ ਹੋਈ ਸੀ। ਪੁਲੀਸ ਨੇ ਇਥੋਂ 1101 ਨਾਜਾਇਜ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਪੁੱਛਗਿਛ ਤੋਂ ਬਾਅਦ ਇਸ ਵਿਅਕਤੀ ਕੋਲੋਂ ਸ਼ਰਾਬ ਜਾਂ ਅਲਕੋਹਲ ਵੇਚ ਕੇ ਇਕੱਠੀ ਕੀਤੀ ਦੋ ਲੱਖ 27 ਹਜ਼ਾਰ 250 ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਥਾਣਾ ਗੇਟ ਹਕੀਮਾਂ ਵਿਚ ਐਕਸਾਈਜ਼ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ।

ਨਸ਼ੀਲੀਆਂ ਗੋਲੀਆਂ ਸਣੇ ਕਾਬੂ

ਫਗਵਾੜਾ (ਜਸਬੀਰ ਸਿੰਘ ਚਾਨਾ): ਸਤਨਾਮਪੁਰਾ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਬਰਗਰ ਕਿੰਗ ਰੈਸਤਰਾਂ ਲਾਗਿਉਂ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਦੀ ਪਛਾਣ ਰਾਜਵੀਰ ਵਾਸੀ ਲੁਧਿਆਣਾ ਵਜੋਂ ਹੋਈ ਹੈ।

ਚੋਰੀ ਗਰੋਹ ਤੋਂ 10 ਮੋਟਰਸਾਈਕਲ ਤੇ ਟਰੈਕਟਰ ਬਰਾਮਦ

ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਫੜੇ ਗਏ ਵਾਹਨ ਚੋਰ ਗਰੋਹ ਦੇ ਮੈਬਰਾਂ ਕੋਲੋਂ ਚੋਰੀ ਕੀਤੇ ਵਾਹਨ ਬਰਾਮਦ ਕੀਤੇ ਗਏ ਹਨ। ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਇਲਾਕੇ ਵਿੱਚ ਸਰਗਰਮ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਬੀਤੀ 16 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਚੋਰ ਗਰੋਹ ਦੇ ਸਰਗਨਾ ਨੂੰ ਕਾਬੂ ਕੀਤਾ ਗਿਆ। ਪੁਲੀਸ ਨੇ ਉਸ ਕੋਲੋ ਇੱਕ ਟ੍ਰੈਕਟਰ ਸਮੇਤ 10 ਹੀਰੋ ਕੰਪਨੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਬਰਾਮਦ ਕੀਤੇ ਵਾਹਨਾਂ ਦੀ ਕੀਮਤ 9 ਲੱਖ ਰੁਪਏ ਦੇ ਕਰੀਬ ਹੈ। ਇਸ ਚੋਰ ਗਰੋਹ ਨੂੰ ਕਥਿਤ ਤੌਰ ’ਤੇ ਜਰਮਨਜੀਤ ਸਿੰਘ ਚੋਪੜੀ ਨਾਂ ਦਾ ਵਿਅਕਤੀ ਚਲਾਉਂਦਾ ਸੀ। ਇਸ ਮਾਮਲੇ ਵਿੱਚ ਕੁੱਲ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਖ਼ਿਲਾਫ ਥਾਣਾ ਗੋਇੰਦਵਾਲ ਸਾਹਿਬ ਵਿੱਚ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All