ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 20 ਸਤੰਬਰ
ਰਾਸ਼ਟਰੀ ਮਾਰਗ 54 ਉਪਰ ਸਥਿਤ ਅਸਥਾਨ ਪਿੰਡ ਮਰਹਾਣਾ ਵਿਖੇ ਪੀਟਰ ਰੇਹੜੇ ਦਾ ਮੋਟਰਸਾਈਕਲ ਨਾਲ ਐਕਸੀਡੈਂਟ ਹੋਣ ਕਾਰਨ ਇੱਕ ਵਿਦਿਆਰਥੀ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਸਰਹਾਲੀ ਸਕੂਲ ਦੇ ਵਿਦਿਆਰਥੀ ਸਨ। ਵਿਦਿਆਰਥੀ ਪਿੰਡ ਸਰਹਾਲੀ ਤੋਂ ਪਿੰਡ ਮਰਹਾਣਾ ਵਿੱਚ ਗੁਰਦੁਆਰਾ ਰਾਠੀ ਕੇ ਸਾਹਿਬ ਅੱਗੇ ਗਲਤ ਦਿਸ਼ਾ ਵਿਚ ਆ ਰਿਹਾ (ਪੀਟਰ ਰੇਹੜਾ) ਘੜੁਕਾ ਉਨ੍ਹਾਂ ਵਿੱਚ ਆ ਟਕਰਾਇਆ ਜਿਸ ਨਾਲ ਇੰਦਰਜੀਤ ਸਿੰਘ 17 ਸਾਲ ਪੁੱਤਰ ਨਰਿੰਦਰ ਸਿੰਘ ਨਿਵਾਸੀ ਖਾਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੂਸਰਾ ਬੱਚਾ ਗੁਰਸਾਹਿਬ ਸਿੰਘ 17 ਸਾਲ ਪੁੱਤਰ ਜਸਬੀਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਥਾਣਾ ਚੋਹਲਾ ਸਾਹਿਬ ਦੇ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘੜੁੱਕੇ ਦਾ ਡਰਾਈਵਰ ਬਲਬੀਰ ਸਿੰਘ ਬੀਰਾ ਪੁੱਤਰ ਹਰਬੰਸ ਸਿੰਘ ਵਾਸੀ ਹਰੀਕੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਾਰਵਾਈ ਕਰਾਉਣ ਲਈ ਮਾਪਿਆਂ ਨੂੰ ਸੜਕ ਉੱਤੇ ਧਰਨਾ ਲਾਉਣਾ ਪਿਆ।