ਪੱਤਰ ਪ੍ਰੇਰਕ
ਅਟਾਰੀ, 12 ਜੁਲਾਈ
ਭਾਰਤ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਅੱਜ ਪਾਕਿਸਤਾਨ ਤੋਂ 35 ਮੈਂਬਰੀ ਹਿੰਦੂ ਜਥਾ ਗੋਰਖੂ ਮੱਲ ਦੀ ਅਗਵਾਈ ਹੇਠ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ। ਇਸ ਮੌਕੇ ਜਥੇ ਦੀ ਅਗਵਾਈ ਕਰ ਰਹੇ ਗੋਰਖੂ ਮੱਲ ਨੇ ਦੱਸਿਆ ਕਿ ਉਹ 25 ਦਿਨਾਂ ਦੇ ਵੀਜ਼ੇ ’ਤੇ ਭਾਰਤ ਯਾਤਰਾ ਲਈ ਆਏ ਹਨ। ਉਨ੍ਹਾਂ ਕਿਹਾ ਕਿ ਹਿੰਦੂ ਜਥਾ ਹਰਿਦੁਆਰ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੇਗਾ। ਅਟਾਰੀ ਸਰਹੱਦ ਵਿਖੇ ਇੰਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੀ ਪ੍ਰਕਿਰਿਆ ਉਪਰੰਤ ਪਾਕਿਸਤਾਨੀ ਹਿੰਦੂ ਜਥਾ ਅਟਾਰੀ ਸਰਹੱਦ ਤੋਂ ਬੱਸ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ ਰਵਾਨਾ ਹੋਇਆ ਜਿੱਥੋਂ ਉਹ ਰੇਲ ਗੱਡੀ ਰਾਹੀਂ ਹਰਿਦੁਆਰ ਲਈ ਰਵਾਨਾ ਹੋਇਆ।