ਤਰਨ ਤਾਰਨ: ਕੱਲ ਖਾਲੜਾ ਨੇੜੇ ਤਿੰਨ ਜਣਿਆਂ ਨੇ ਇੱਕ ਵਿਅਕਤੀ ਕੋਲੋਂ ਉਸ ਦਾ ਮੋਟਰਸਾਈਕਲ ਖੋਹ ਲਿਆ| ਖੋਹ ਦਾ ਸ਼ਿਕਾਰ ਤਰਨਬੀਰ ਸਿੰਘ ਵਾਸੀ ਖਾਲੜਾ ਕਸਬਾ ਦੇ ਆਈਲੈਟਸ ਸੈਂਟਰ ਤੋਂ ਕੋਚਿੰਗ ਲੈ ਕੇ ਆਪਣੇ ਘਰ ਨੂੰ ਵਾਸਪ ਆ ਰਿਹਾ ਸੀ। ਖਾਲੜਾ ਦੇ ਪੈਟਰੋਲ ਪੰਪ ਨੇੜੇ ਉਸ ਦੇ ਪਿੱਛੋਂ ਆਏ ਮੁਲਜ਼ਮਾਂ ਨੇ ਉਸ ਦੇ ਮੋਟਰਸਾਈਕਲ ਅੱਗੇ ਆਪਣੇ ਮੋਟਰ ਸਾਈਕਲ ਖੜ੍ਹਾ ਕਰਕੇ ਉਸਨੂੰ ਰੋਕ ਲਿਆ| ਲੁਟੇਰੇ ਉਸ ਦਾ ਮੋਟਰਸਾਈਕਲ ਖੋਹ ਕੇ ਲੈ ਗਏ| ਇਕ ਮੁਲਜ਼ਮ ਦੀ ਸ਼ਨਾਖਤ ਕਰਨ ਵਾਸੀ ਪੱਤੀ ਵਾੜਾ ਭਿੱਖੀਵਿੰਡ ਦੇ ਤੌਰ ’ਤੇ ਕੀਤੀ ਗਈ ਹੈ| ਖਾਲੜਾ ਪੁਲੀਸ ਨੇ ਇਸ ਸਬੰਧੀ ਦਫ਼ਾ 379-ਬੀ ਅਧੀਨ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ