ਪੱਤਰ ਪ੍ਰੇਰਕ
ਅਟਾਰੀ, 9 ਅਗਸਤ
ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਬੋਪਾਰਾਏ ਖੁਰਦ ਵਿੱਚ ਲੰਘੀ ਰਾਤ ਛਾਪਾ ਮਾਰ ਕੇ ਪਿੰਡ ਬੋਪਾਰਾਏ ਖੁਰਦ ਵਿੱਚੋਂ 3 ਵਿਅਕਤੀਆਂ ਕੋਲੋਂ 51 ਹਜ਼ਾਰ ਲਿਟਰ ਲਾਹਣ ਅਤੇ 3 ਚਾਲੂ ਭੱਠੀਆਂ ਬਰਾਮਦ ਕੀਤੀਆਂ। ਇਨ੍ਹਾਂ ਵਿਅਕਤੀਆਂ ਵਿੱਚ ਰੇਸ਼ਮ ਸਿੰਘ, ਦਲਜੀਤ ਸਿੰਘ ਤੇ ਅਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਦੇ ਘਰਾਂ ਤੋਂ ਕੁੱਲ 51000 ਕਿਲੋ ਲਾਹਣ ਅਤੇ 3 ਚਾਲੂ ਭੱਠੀਆਂ ਬਰਾਮਦ ਕੀਤੀਆਂ ਗਈਆਂ। ਪੁਲੀਸ ਪਾਰਟੀ ਵੱਲੋਂ ਰੇਸ਼ਮ ਸਿੰਘ ਵਾਸੀ ਪਿੰਡ ਬੋਪਾਰਾਏ ਖੁਰਦ ਦੇ ਘਰ ਵਿੱਚ ਛਾਪਾ ਮਾਰ ਕੇ ਉਸ ਕੋਲੋਂ 16 ਹਜ਼ਾਰ ਲਿਟਰ ਲਾਹਣ ਅਤੇ 1 ਚਾਲੂ ਭੱਠੀ ਬਰਾਮਦ ਕੀਤੀ ਗਈ ਅਤੇ ਉਸ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਥਾਣਾ ਲੋਪੋਕੇ ਵਿੱਚ ਕੇਸ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਲੋਪੋਕੇ ਦੀ ਪੁਲੀਸ ਪਾਰਟੀ ਨੇ ਦਲਜੀਤ ਸਿੰਘ ਵਾਸੀ ਪਿੰਡ ਬੋਪਾਰਾਏ ਖੁਰਦ ਦੇ ਘਰ ਵਿੱਚ ਛਾਪਾ ਮਾਰ ਕੇ 17 ਹਜ਼ਾਰ ਲਿਟਰ ਲਾਹਣ ਅਤੇ ਚਾਲੂ ਭੱਠੀ ਦੀ ਬਰਾਮਦ ਕੀਤੀ ਗਈ। ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਥਾਣਾ ਲੋਪੋਕੇ ’ਚ ਕੇਸ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਲੋਪੋਕੇ ਦੀ ਪੁਲੀਸ ਪਾਰਟੀ ਵੱਲੋਂ ਅਜੀਤ ਸਿੰਘ ਵਾਸੀ ਪਿੰਡ ਬੋਪਾਰਾਏ ਖੁਰਦ ਦੇ ਘਰ ਵਿੱਚ ਛਾਪਾ ਮਾਰ ਕੇ ਉਸ ਕੋਲੋਂ 18 ਹਜ਼ਾਰ ਲਿਟਰ ਲਾਹਣ ਅਤੇ 1 ਚਾਲੂ ਭੱਠੀ ਬਰਾਮਦ ਕੀਤੀ ਗਈ ਅਤੇ ਉਸ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ।