ਪੱਤਰ ਪ੍ਰੇਰਕ
ਤਰਨ ਤਾਰਨ, 24 ਜੁਲਾਈ
ਵਲਟੋਹਾ ਪੁਲੀਸ ਨੇ ਇਲਾਕੇ ਦੇ ਪਿੰਡ ਕੋਟਲੀ ਵਾਸਵਾ ਸਿੰਘ ਦੇ ਤਿੰਨ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲੈ ਕੇ ਉੱਥੋਂ 300 ਕਿਲੋ ਲਾਹਣ ਬਰਾਮਦ ਕੀਤੀ ਜਦਕਿ ਸਰਹਾਲੀ ਪੁਲੀਸ ਨੇ ਇਲਾਕੇ ਦੇ ਪਿੰਡ ਖੱਬੇ ਰਾਜਪੂਤਾਂ ਦੇ ਇਕ ਵਸਨੀਕ ਨੂੰ 150 ਕਿਲੋ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ|
ਪੁਲੀਸ ਨੇ ਇਸ ਸਬੰਧੀ ਅੱਜ ਇੱਥੇ ਦੱਸਿਆ ਕਿ ਵਲਟੋਹਾ ਪੁਲੀਸ ਨੇ ਕੋਟਲੀ ਵਸਾਵਾ ਸਿੰਘ ਦੇ ਵਾਸੀ ਜੋਗਾ ਸਿੰਘ, ਬਲਜਿੰਦਰ ਸਿੰਘ ਅਤੇ ਜਿੰਦਰ ਸਿੰਘ ਦੇ ਘਰਾਂ ਤੋਂ 300 ਕਿਲੋ ਲਾਹਣ ਬਰਾਮਦ ਕੀਤੀ| ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ| ਸਰਹਾਲੀ ਪੁਲੀਸ ਦੇ ਅਧਿਕਾਰੀ ਏਐੱਸਆਈ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਛਾਪਾ ਮਾਰ ਕੇ ਖੱਬੇ ਰਾਜਪੂਤਾਂ ਦੇ ਵਾਸੀ ਸਵਰਨ ਸਿੰਘ ਨੂੰ 150 ਕਿਲੋ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ| ਇਸ ਸਬੰਧੀ ਸਬੰਧਿਤ ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤੇ ਹਨ|