ਦਿਲਬਾਗ ਗਿੱਲ
ਅਟਾਰੀ, 31 ਜੁਲਾਈ
ਘਰਿੰਡਾ ਪੁਲੀਸ ਨੇ ਸਰਹੱੱਦੀ ਪਿੰਡ ਭਡਿਆਰ ’ਚ ਛਾਪੇ ਦੌਰਾਨ 3100 ਲਿਟਰ ਲਾਹਣ ਸਮੇਤ ਦੋ ਭੱਠੀਆਂ ਬਰਾਮਦ ਕੀਤੀਆਂ ਹਨ। ਥਾਣਾ ਘਰਿੰਡਾ ਦੇ ਇੰਚਾਰਜ ਕਰਮਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਹਰਦੇਵ ਸਿੰਘ ਤੇ ਪੁਲੀਸ ਪਾਰਟੀ ਵੱਲੋਂ ਪਿੰਡ ਭਡਿਆਰ ਵਿੱਚ ਛਾਪਾ ਮਾਰਿਆ ਗਿਆ, ਇਸ ਦੌਰਾਨ ਜੋਬਨ ਸਿੰਘ ਕੋਲੋਂ 3100 ਲਿਟਰ ਲਾਹਣ, 11 ਡਰੰਮ, ਇੱਕ ਟੈਂਕੀ, ਦੋ ਭੱਠੀਆਂ, ਦੋ ਡਰੰਮ, ਦੋ ਸਿੰਲਡਰ, ਛੇ ਪਤੀਲੇ ਤੇ ਤਿੰਨ ਛਕਾਲੇ ਬਰਾਮਦ ਕੀਤੇ ਗਏ। ਇਸ ਮਗਰੋਂ ਘਰਿੰਡਾ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।