ਪੱਤਰ ਪ੍ਰੇਰਕ
ਤਰਨ ਤਾਰਨ, 16 ਅਕਤੂਬਰ
ਤਿਉਹਾਰਾਂ ਦੇ ਦਿਨਾਂ ਦੌਰਾਨ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨੂੰ ਤੇਜ਼ ਕਰਦਿਆਂ ਅੱਜ ਇਕ ਫ਼ੋਰ ਵ੍ਹੀਲਰ ਮਹਿੰਦਰਾ ਟਿੱਪਰ ਵਿੱਚ ਲੱਦੀ 245 ਲੀਟਰ ਅਲਕੋਹਲ ਬਰਾਮਦ ਕੀਤੀ ਹੈ| ਅਲਕੋਹਲ ਜ਼ਹਿਰਲੀ ਸ਼ਰਾਬ ਤਿਆਰ ਕਰਨ ਲਈ ਵੱਡੇ ਪੱਧਰ ’ਤੇ ਵਰਤੀ ਜਾਂਦੀ ਹੈ|
ਆਬਕਾਰੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਅਲਕੋਹਲ ਮਹਿੰਦਰਾ ਟਿੱਪਰ ਵਿੱਚ ਸਬਜ਼ੀਆਂ-ਫਲਾਂ ਨਾਲ ਰੱਖੇ ਸੱਤ ਕੇਨਾਂ ਵਿੱਚ ਭਰੀ ਹੋਈ ਸੀ| ਆਬਕਾਰੀ ਵਿਭਾਗ ਦੀ ਟੀਮ ਨੇ ਸ਼ੱਕ ਪੈਣ ਤੇ ਇਸ ਟਿੱਪਰ ਨੂੰ ਰੋਕ ਲਿਆ ਤੇ ਤਲਾਸ਼ੀ ਲੈਣ ’ਤੇ ਅਲਕੋਹਲ ਬਰਾਮਦ ਕੀਤੀ| ਆਬਕਾਰੀ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕਰਨ ਲਈ ਪੱਟੀ ਥਾਣਾ ਸਿਟੀ ਦੀ ਪੁਲੀਸ ਨੂੰ ਹਦਾਇਤ ਕੀਤੀ ਗਈ ਹੈ| ਟਿੱਪਰ ਦਾ ਡਰਾਈਵਰ ਅਤੇ ਉਸ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਏ।