ਮਾਛੀਵਾੜਾ (ਪੱਤਰ ਪ੍ਰੇਰਕ): ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਜ਼ੋਨਲ ਖੇਡਾਂ ਦੇ ਸਮਰਾਲਾ ਜ਼ੋਨ ਸਕੂਲਾਂ ਦੀਆਂ ਖੇਡਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿੱਚ ਸ਼ੁਰੂ ਹੋ ਗਈਆਂ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਅਤੇ ਖੇਡ ਵਿਭਾਗ ਦੇ ਮੁਖੀ ਰਵਿਤਾ ਸੈਣੀ ਦੀ ਦੇਖ-ਰੇਖ ਸਦਕਾ ਜ਼ੋਨਲ ਖੇਡ ਮੁਕਾਬਲੇ 10 ਸਤੰਬਰ ਤੱਕ ਚੱਲਣਗੇ। ਇਸ ਵਿਚ ਸਮਰਾਲਾ ਜ਼ੋਨ ਦੇ ਵੱਖ-ਵੱਖ ਸਕੂਲਾਂ ’ਚੋਂ ਕਬੱਡੀ (ਸਰਕਲ) ਅਤੇ ਕੁਸ਼ਤੀ ਦੀਆਂ ਅੰਡਰ 14, 17 ਤੇ 19 ਉਮਰ ਵਰਗ ਦੇ ਲੜਕੇ-ਲੜਕੀਆ ਦੀਆਂ ਲਗਪਗ 30 ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਕਬੱਡੀ ਸਰਕਲ (ਅੰਡਰ 14,19 ਉਮਰ) ਖੇਡਾਂ ਦਾ ਉਦਘਾਟਨ ਪ੍ਰਿੰਸੀਪਲ ਨੇ ਕੀਤਾ।