ਤਿਹਾੜ ਜੇਲ੍ਹ ਤੋਂ ਆਏ ਪਰਦੀਪ ਦਾ ਭਰਵਾਂ ਸਵਾਗਤ

ਤਿਹਾੜ ਜੇਲ੍ਹ ਤੋਂ ਆਏ ਪਰਦੀਪ ਦਾ ਭਰਵਾਂ ਸਵਾਗਤ

ਟਰੈਕਟਰ ’ਤੇ ਸਵਾਰ ਪਰਦੀਪ ਬੰਗਸੀਪੁਰਾ ਕੇਸਰੀ ਝੰਡੇ ਨਾਲ।-ਫੋਟੋ : ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 25 ਫਰਵਰੀ

ਦਿੱਲੀ 26 ਜਨਵਰੀ ਦੀ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕਰੀਬ ਮਹੀਨੇ ਬਾਅਦ ਤਿਹਾੜ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋਏ ਨੇੜਲੇ ਪਿੰਡ ਬੰਗਸੀਪੁਰਾ ਦੇ ਨੌਜਵਾਨ ਪਰਦੀਪ ਸਿੰਘ ਦਾ ਅੱਜ ਇਥੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਥੋਂ ਦੇ ਮੁੱਖ ਤਹਿਸੀਲ ਚੌਕ ਵਿੱਚ ਵੱਡੀ ਗਿਣਤੀ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਢੋਲ ਢਮੱਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਪਰਦੀਪ ਨੂੰ ਜੀ ਆਇਆਂ ਆਖਿਆ। ਇਸ ਤਰ੍ਹਾਂ ਦੇ ਅਣਕਿਆਸੇ ਸਵਾਗਤ ਤੋਂ ਪਰਦੀਪ ਸਿੰਘ ਵੀ ਬਾਗੋ-ਬਾਗ ਨਜ਼ਰ ਆ ਰਿਹਾ ਸੀ। ਪਰਦੀਪ ਦੇ ਨਾਲ ਉਸਦੇ ਪਿਤਾ ਜਥੇਦਾਰ ਮੋਹਨ ਸਿੰਘ ਬੰਗਸੀਪੁਰਾ ਦਾ ਵੀ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਉਸ ਨੇ ਹੱਥ ਵਿੱਚ ਧਾਰਮਿਕ ਕੇਸਰੀ ਝੰਡਾ ਫੜਿਆ ਹੋਇਆ ਸੀ। ਇਥੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਬੱਸ ਅੱਡੇ ਨੇੜਲੇ ਚੌਕ ਤੋਂ ਕਿਸਾਨੀ ਝੰਡਿਆਂ ਵਾਲੇ ਫੋਰਡ ਟਰੈਕਟਰ ’ਤੇ ਜੈਕਾਰਿਆਂ ਤੇ ਨਾਅਰਿਆਂ ਦੀ ਗੂੰਜ ਹੇਠ ਪਰਦੀਪ ਸਿੰਘ ਨੂੰ ਜਗਰਾਉਂ-ਸਿੱਧਵਾਂ ਬੇਟ ਰੋਡ ’ਤੇ ਸਥਿਤ ਉਸ ਦੇ ਜੱਦੀ ਪਿੰਡ ਬੰਗਸੀਪੁਰਾ ਤੱਕ ਢੋਲ ਤੇ ਇਕੱਠ ਵਿੱਚ ਹੀ ਲਿਜਾਇਆ ਗਿਆ। ਸਵਾਗਤ ਕਰਨ ਵਾਲਿਆਂ ਵਿੱਚ ਪਿੰਡ ਦੀ ਨੌਜਵਾਨ ਸਭਾ ਦੇ ਮੈਂਬਰਾਂ ਤੋਂ ਇਲਾਵਾ ਸੁੱਖ ਜਗਰਾਉਂ, ਗੁਰਦੀਪ ਸਿੰਘ, ਕਰਮ ਸਿੰਘ ਸ਼ਾਮਲ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All