ਪੱਤਰ ਪ੍ਰੇਰਕ
ਦੋਰਾਹਾ, 12 ਜਨਵਰੀ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਦੇ ਕਾਮਰਸ ਵਿਭਾਗ ਵੱਲੋਂ ਰਾਸ਼ਟਰੀ ਯੁਵਕ ਦਿਵਸ ਮੌਕੇ ‘ਚੰਗੀ ਸਿਹਤ ਅਤੇ ਪੌਸ਼ਟਿਕ ਤੱਤ’ ਵਿਸ਼ੇ ਤੇ ਵੈਬਿਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰੋ.ਰਣਜੀਤ ਕੌਰ ਅਤੇ ਪ੍ਰੋ.ਸੁਖਰਾਜ ਸਿੰਘ ਦਿਓਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੰਗੀ ਸਿਹਤ ਲਈ ਲੋਂੜੀਦੇ ਪੌਸ਼ਟਿਕ ਤੱਤਾਂ ਸਬੰਧੀ ਜਾਣਕਾਰੀ ਦਿੱਤੀ। ਵੈਬੀਨਾਰ ਵਿਚ ਪ੍ਰੋ.ਗੁਰਜਿੰਦਰ ਕੌਰ, ਪ੍ਰੋ. ਦੀਪਿਕਾ ਨੇ ਵੀ ਵਿਦਿਆਰਥੀਆਂ ਦੇ ਨਾਲ ਹਿੱਸਾ ਲਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਰੂਪ ਬਰਾੜ, ਯੋਗੇਸ਼ਵਰ ਸਿੰਘ ਮਾਂਗਟ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।