ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਮਈ
ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਇੱਥੇ ਕੋਵਿਡ ਕੇਅਰ ਸੈਂਟਰ ਦਾ ਜਾਇਜ਼ਾ ਲਿਆ। ਲੈਵਲ-ਇੱਕ ਦਾ ਤੇ 25 ਬੈੱਡ ਦਾ ਇਹ ਕੋਵਿਡ ਕੇਅਰ ਸੈਂਟਰ ਰਾਧਾ ਸੁਆਮੀ ਡੇਰੇ ’ਚ ਸਥਾਪਤ ਕੀਤਾ ਗਿਆ ਹੈ। ਚੇਅਰਮੈਨ ਦਾਖਾ ਨੇ ਇਸ ਸਮੇਂ ਕਿਹਾ ਕਿ ਕਰੋਨਾਵਾਇਰਸ ਨਾਲ ਮੌਤਾਂ ਦੀ ਦਰ ’ਚ ਵਾਧਾ ਚਿੰਤਾਜਨਕ ਹੈ। ਉਨ੍ਹਾਂ ਜਗਰਾਉਂ ’ਚ ਕਰੋਨਾਵਾਇਰਸ ਨਾਲ ਲਗਾਤਾਰ ਹੋ ਰਹੀਆਂ ਮੌਤਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹਰੇਕ ਨੂੰ ਵੈਕਸੀਨ ਲਵਾਉਣੀ ਚਾਹੀਦੀ ਹੈ। ਇਸ ਸਮੇਂ ਉਪ ਮੰਡਲ ਮੈਜਿਸਟ੍ਰੇਟ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਦੀਪ ਮਹਿੰਦਰਾ ਵੀ ਮੌਜੂਦ ਸਨ। ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਨੇ ਸੈਂਟਰ ਬਾਰੇ ਜਾਣਕਾਰੀ ਸਾਂਝੀ ਕੀਤੀ। ਡੇਰਾ ਬਿਆਸ ਵਲੋਂ ਐਡਵੋਕੇਟ ਸੰਦੀਪ ਕੁਮਾਰ, ਫਾਰਮਾਸਿਸਟ ਬਲਜਿੰਦਰ ਕੁਮਾਰ ਹੈਪੀ, ਯੂਥ ਆਗੂ ਮਨੀ ਗਰਗ, ਪਰਲਾਧ ਸਿੰਗਲਾ ਆਦਿ ਮੌਜੂਦ ਸਨ। –