ਖੰਨਾ: ਸਮਾਜਸੇਵੀ ਸੰਸਥਾ ਲਾਇਨਜ਼ ਕਲੱਬ ਖੰਨਾ ਗਰੇਟਰ ਵੱਲੋਂ ਅੱਜ ਫੋਕਲ ਪੁਆਇੰਟ ਵਿੱਚ ਸਿਵਲ ਹਸਪਤਾਲ ਖੰਨਾ ਦੇ ਸਹਿਯੋਗ ਨਾਲ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਹੇਠ ਕੋਵਿਡ-19 ਤੋਂ ਬਚਾਅ ਲਈ ਤੀਜਾ ਮੁਫ਼ਤ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਵਿਚ ਫੋਕਲ ਪੁਆਇੰਟ ਦੀਆਂ ਫੈਕਟਰੀਆਂ ਵਿਚ ਕੰਮ ਕਰਦੇ ਕਰਮਚਾਰੀਆਂ, ਮਜ਼ਦੂਰਾਂ ਅਤੇ ਮਾਲਕਾਂ ਦੇ ਕੋਵਾਸ਼ਿਲਡ ਵੈਕਸੀਨ ਦੀ ਬੂਸਟਰ ਡੋਜ਼ ਲਾਈ ਗਈ। ਇਸ ਮੌਕੇ ਕਲੱਬ ਦੇ ਮੈਂਬਰ ਰਿਜ਼ਨਲ ਚੇਅਰਮੈਨ ਦਿਨੇਸ਼ ਕੁਮਾਰ ਨੇ ਕਲੱਬ ਮੈਬਰਾਂ ਦੀ ਹੌਸਲਾਅਫਜ਼ਾਈ ਕੀਤੀ। ਧਰਮਿੰਦਰ ਸਿੰਘ ਰੂਪਰਾਏ ਨੇ ਕਿਹਾ ਕਿ ਸੰਸਥਾ ਵੱਲੋਂ ਮਾਨਵਤਾ ਦੀ ਸੇਵਾ ਵਿਚ ਹਰ ਸਮੇਂ ਸਮਾਜ ਸੇਵੀ ਕਾਰਜ ਲਈ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ। ਸਿਹਤ ਟੀਮ ਨੇ 115 ਜਣਿਆਂ ਦਾ ਟੀਕਾਕਰਨ ਕੀਤਾ। ਇਸ ਮੌਕੇ ਐਡਵੋਕੇਟ ਰਾਜੀਵ ਰਾਏ ਮਹਿਤਾ, ਤੇਜਿੰਦਰ ਸ਼ਰਮਾ, ਰਾਜੇਸ਼ ਅਨੇਜਾ, ਸੁਰੇਸ਼ ਜੋਸ਼ੀ, ਵਿਜੇ ਵਰਮਾ, ਮਨਜੀਤ ਸੌਂਦ, ਨਰੇਸ਼ ਮੋਦੀ, ਤੇਜਿੰਦਰ ਸਿੰਘ ਰੂਪਰਾਏ, ਹਿਤੇਸ਼ ਚਾਂਦੀ, ਬਲਜਿੰਦਰ ਕੌਰ, ਗਗਨਦੀਪ ਕੌਰ, ਗੋਰਵ ਸ਼ਰਮਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ