ਲੁਧਿਆਣਾ (ਟਨਸ): ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਸੂਬੇ ’ਚ ਕਾਨੂੰਨ ਵਿਵਸਥਾ ਲਾਗੂ ਕਰਨ ’ਚ ਪੂਰੀ ਨਾਕਾਮ ਸਾਬਤ ਹੋ ਰਹੀ ਹੈ। ਪੁਲੀਸ ਪ੍ਰਸਾਸ਼ਨ ਪੂਰੀ ਤਰ੍ਹਾਂ ਸਰਕਾਰ ਦੇ ਕਹਿਣ ’ਤੇ ਕੰਮ ਕਰ ਰਿਹਾ ਹੈ। ਹਾਥਰਸ ਦੀ ਪੀੜਤ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਜਾਂਚ ਦੇ ਨਾਮ ’ਤੇ ਸਰਕਾਰ ਮਨਮਾਨੀ ਕਰ ਰਹੀ ਹੈ। ਇਹ ਵਿਚਾਰ ਸ਼ਨਿਚਰਵਾਰ ਨੂੰ ਪਿੰਡ ਦਾਦ ’ਚ ਆਜ਼ਾਦ ਸਮਾਜ ਪਾਰਟੀ ਦਾ ਦਫ਼ਤਰ ਖੋਲ੍ਹਣ ਪੁੱਜੇ ਭੀਮ ਆਰਮੀ ਦੇ ਪ੍ਰਮੁੱਖ ਚੰਦਰ ਸ਼ੇਖਰ ਆਜ਼ਾਦ ਨੇ ਪ੍ਰਗਟਾਏ। ਉਨ੍ਹਾਂ ਉਥੇਂ ਨਵ ਨਿਯੁਕਤ ਅਹੁਦੇਦਾਰੀਆਂ ਦੇ ਪੱਤਰ ਵੀ ਸੌਂਪੇ। ਇਸ ਮੌਕੇ ਹਾਥਰਸ ’ਚ ਹੋਏ ਸਮੂਹਿਕ ਜਬਰ ਜਨਾਹ ਤੇ ਕਤਲ ਪੀੜਤਾ ਨੂੰ ਇਨਸਾਫ਼ ਦਵਾਉਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ’ਚ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ਼ ਲੁਧਿਆਣਾ ਤੋਂ ਅੰਮ੍ਰਿਤਸਰ ਤੱਕ ਦਾ ਰੋਸ ਮਾਰਚ ਕੱਢਿਆ ਗਿਆ।