ਸੰਯੁਕਤ ਸਮਾਜ ਮੋਰਚਾ ਨੇ 20 ਹੋਰ ਉਮੀਦਵਾਰ ਐਲਾਨੇ

ਸੰਯੁਕਤ ਸਮਾਜ ਮੋਰਚਾ ਨੇ 20 ਹੋਰ ਉਮੀਦਵਾਰ ਐਲਾਨੇ

ਬੂਟਾ ਸਿੰਘ ਸ਼ਾਦੀਪੁਰ, ਡਾ. ਸਤਨਾਮ ਸਿੰਘ ਅਜਨਾਲਾ, ਤਰੁਣ ਜੈਨ ਬਾਵਾ, ਹਰਕੀਰਤ ਸਿੰਘ ਰਾਣਾ

ਗਗਨਦੀਪ ਅਰੋੜਾ
ਲੁਧਿਆਣਾ, 17 ਜਨਵਰੀ

ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ 20 ਨਵੇਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਤੋਂ ਪਹਿਲਾਂ ਮੋਰਚੇ ਵਲੋਂ ਦਸ ਉਮੀਦਵਾਰ ਐਲਾਨੇ ਜਾ ਚੁੱਕੇ ਹਨ।

ਮੋਰਚੇ ਦੇ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਚੜੂਨੀ ਗਰੁੱਪ ਨੂੰ ਸਮਾਣਾ, ਅਜਨਾਲਾ, ਨਾਭਾ, ਫਤਿਹਗੜ੍ਹ ਸਾਹਿਬ, ਸੰਗਰੂਰ, ਦਾਖਾ, ਦਿੜ੍ਹਬਾ, ਭੁਲੱਥ, ਗੁਰਦਾਸਪੁਰ ਅਤੇ ਸ਼ਾਹਕੋਟ ਹਲਕੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਗਠਜੋੜ ਵੱਲੋਂ ਜਲਦੀ ਹੀ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰ ਦਿੱਤਾ ਜਾਵੇਗਾ। ਮੋਰਚੇ ਵੱਲੋਂ ਫਿਰੋਜ਼ਪੁਰ ਸ਼ਹਿਰੀ ਤੋਂ ਲਖਵਿੰਦਰ ਸਿੰਘ, ਨਵਾਂ ਸ਼ਹਿਰ ਤੋਂ ਕੁਲਦੀਪ ਸਿੰਘ ਬਜੀਦਪੁਰ, ਬਟਾਲਾ ਤੋਂ ਬਲਵਿੰਦਰ ਸਿੰਘ ਰਾਜੂ, ਲੁਧਿਆਣਾ ਪੱਛਮੀ ਤੋਂ ਤਰੁਣ ਜੈਨ ਬਾਵਾ, ਲੁਧਿਆਣਾ ਆਤਮ ਨਗਰ ਤੋਂ ਹਰਕੀਰਤ ਸਿੰਘ ਰਾਣਾ, ਗਿੱਦੜਬਾਹਾ ਤੋਂ ਗੁਰਪ੍ਰੀਤ ਸਿੰਘ ਕੋਟਲੀ, ਮਲੋਟ ਤੋਂ ਸੁਖਵਿੰਦਰ ਕੁਮਾਰ, ਸ੍ਰੀ ਮੁਕਤਸਰ ਸਾਹਿਬ ਤੋਂ ਅਨਰੂਪ ਕੌਰ, ਪਾਇਲ ਤੋਂ ਸਿਮਰਦੀਪ ਸਿੰਘ, ਸਨੌਰ ਤੋਂ ਬੂਟਾ ਸਿੰਘ ਸ਼ਾਦੀਪੁਰ, ਭੁੱਚੋ ਤੋਂ ਬਾਬਾ ਚਮਕੌਰ ਸਿੰਘ, ਧੂਰੀ ਤੋਂ ਸਰਬਜੀਤ ਸਿੰਘ ਅਲਾਲ, ਫਿਰੋਜ਼ਪੁਰ ਦਿਹਾਤੀ ਤੋਂ ਮੋੜਾ ਸਿੰਘ ਅਣਜਾਣ, ਰਾਜਾਸਾਂਸੀ ਤੋਂ ਡਾ. ਸਤਨਾਮ ਸਿੰਘ ਅਜਨਾਲਾ, ਜਲਾਲਾਬਾਦ ਤੋਂ ਸੁਰਿੰਦਰ ਸਿੰਘ, ਸੁਨਾਮ ਤੋਂ ਡਾ. ਅਮਰਜੀਤ ਸਿੰਘ ਮਾਨ, ਭਦੌੜ ਤੋਂ ਭਗਵੰਤ ਸਿੰਘ ਸਮਾਓ, ਬਰਨਾਲਾ ਤੋਂ ਅਭਿਕਰਨ ਸਿੰਘ, ਮਾਨਸਾ ਤੋਂ ਗੁਰਨਾਮ ਸਿੰਘ ਭੀਖੀ, ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਉਮੀਦਵਾਰ ਐਲਾਨੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All