ਪੱਤਰ ਪ੍ਰੇਰਕ
ਜਗਰਾਉਂ, 4 ਜਨਵਰੀ
ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਖੋਲਿਆਂ ਵਾਲਾ ਪੁੱਲ ਮਲਸੀਹਾਂ ਬਾਜਣ ’ਤੇ ਨਾਕਾ ਲਾ ਕੇ ਦੋ ਵਿਅਕਤੀਆਂ ਨੂੰ ਅਸਲੇ ਸਣੇ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਪਿਸਤੌਲ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਏਐੱਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਕਤ ਪੁੱਲ ’ਤੇ ਲਗਾਏ ਨਾਕੇ ਦੌਰਾਨ ਰਾਜ਼ਾ ਰਾਮ ਉਰਫ ਘੁੱਲਾ, ਸੰਦੀਪ ਗੁਜ਼ਰਾਲ ਉਰਫ ਸਾਜਨ ਦੋਵੇਂ ਵਾਸੀ ਬਸਤੀ ਗੁੱਜਾ (ਜਲੰਧਰ) ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਬਰਾਮਦ ਮੋਟਰਸਾਈਕਲ ਉੱਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਇਸ ਤੋਂ ਇਲਾਵਾ 32 ਬੋਰ ਪਿਸਟਲ, ਦੋ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਦੋਵੇਂ ਖ਼ਿਲਾਫ਼ ਥਾਣਾ ਸੀਆਈਏ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।