ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਸਤੰਬਰ
ਪੁਲੀਸ ਦੇ ਪੀਓ ਵਿੰਗ ਵੱਲੋਂ ਦੋ ਭਗੌੜਿਆਂ ਨੂੰ ਕਾਬੂ ਕੀਤਾ ਗਿਆ ਹੈ। ਏਸੀਪੀ ਦੀਆਂ ਹਦਾਇਤਾਂ ’ਤੇ ਪੀਓ ਵਿੰਗ ਦੇ ਇੰਚਾਰਜ ਵਿਜੈ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਰਾਜ ਵਾਸੀ ਵਿਸ਼ਾਲ ਨਗਰ (ਝੁੱਗੀਆਂ) ਅਤੇ ਬੱਬਲੂ ਵਾਸੀ ਸਿੱਧਵਾਂ ਬੇਟ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਮਾਣਯੋਗ ਜੱਜ ਮਨਜਿੰਦਰ ਕੌਰ ਦੀ ਅਦਾਲਤ ਵੱਲੋਂ ਇੱਕ ਕੇਸ ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਦੋਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਸੀ ਜਿਸ ਵਿੱਚ ਉਹ ਹਾਜ਼ਰ ਨਹੀਂ ਸਨ ਹੋ ਰਹੇ। ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੋਹਾਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।