ਪੱਤਰ ਪ੍ਰੇਰਕ
ਮਾਛੀਵਾੜਾ, 16 ਅਗਸਤ
ਮਾਛੀਵਾੜਾ ਵਿੱਚ ਅੱਧੀ ਰਾਤ ਨੂੰ ਬਿਜਲੀ ਸਪਲਾਈ ਠੀਕ ਕਰ ਰਹੇ ਕਰਮਚਾਰੀ ਸੁੱਕਰ ਸਿੰਘ ਤੇ ਬੂਟਾ ਸਿੰਘ ਕਰੰਟ ਲੱਗਣ ਨਾਲ ਜਖ਼ਮੀ ਹੋ ਗਏ, ਜੋ ਇਲਾਜ ਲਈ ਹਸਪਤਾਲ ਦਾਖ਼ਲ ਹਨ। ਜਾਣਕਾਰੀ ਮੁਤਾਬਕ ਇਤਿਹਾਸਕ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਵਿੱਚ ਬਿਜਲੀ ਸਪਲਾਈ ਖ਼ਰਾਬ ਹੋ ਗਈ ਸੀ। ਇਸ ਨੂੰ ਠੀਕ ਕਰਨ ਲਈ ਪਹੁੰਚੇ ਦੋਵਾਂ ਮੁਲਾਜ਼ਮਾਂ ਨੇ ਗਰਿੱਡ ਵਿੱਚ ਬਿਜਲੀ ਸਪਲਾਈ ਬੰਦ ਲਈ ਕਿਹਾ ਗਿਆ।
ਦੋਵੇਂ ਮੁਲਾਜ਼ਮ ਟਰਾਂਸਫਾਰਮਰ ’ਤੇ ਚੜ੍ਹ ਕੇ ਸਪਲਾਈ ਠੀਕ ਕਰ ਹੀ ਰਹੇ ਸਨ ਕਿ ਅਚਾਨਕ ਗਰਿੱਡ ਤੋਂ ਬਿਜਲੀ ਛੱਡ ਦਿੱਤੀ ਗਈ। ਦੋਵੇਂ ਕਰੰਟ ਲੱਗਣ ਕਾਰਨ ਜ਼ਮੀਨ ’ਤੇ ਡਿੱਗ ਗਏ। ਕਰਮਚਾਰੀ ਸੁੱਕਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਗਰਿੱਡ ’ਤੇ ਬੈਠੇ ਮੁਲਾਜ਼ਮ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ।