ਪੱਤਰ ਪ੍ਰੇਰਕ
ਪਾਇਲ, 31 ਮਈ
ਕਰੀਬ ਇੱਕ ਮਹੀਨਾ ਪਹਿਲਾਂ ਈਸੜੂ ਵਿੱਚ ਮੁੱਖ ਸੜਕ ’ਤੇ ਲੱਗੇ ਟਰਾਂਸਫਾਰਮਰ ਵਿੱਚ ਇੱਕ ਵਾਹਨ ਟਕਰਾਉਣ ਕਾਰਨ ਟਰਾਂਸਫਾਰਮਰ ਦੇ ਦੋਵੇਂ ਖੰਭੇ ਟੁੱਟਣ ਕਾਰਨ ਦੁਕਾਨਦਾਰਾਂ ਨੇ ਖੰਭਿਆਂ ਨੂੰ ਸਪੋਰਟਾਂ ਲਗਾ ਕੇ ਖੜ੍ਹਾ ਰੱਖਿਆ ਹੋਇਆ ਹੈ। ਇਸ ਸਬੰਧੀ ਇੱਥੋਂ ਦੇ ਦੁਕਾਨਦਾਰਾਂ ਵੱਲੋਂ ਕਈ ਵਾਰ ਸਬੰਧਤ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਇਸ ਮਾਮਲੇ ਸਬੰਧੀ ਐੱਸਡੀਓ ਜਰਗ ਦੇ ਦਫ਼ਤਰ ’ਚ ਹਾਜ਼ਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਐਸਟੀਮੇਟ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਜਦੋਂ ਵੀ ਇਹ ਪਾਸ ਹੋ ਕੇ ਆ ਜਾਵੇਗਾ ਤਾਂ ਟਰਾਂਸਫਾਰਮਰ ਠੀਕ ਕਰ ਦਿੱਤਾ ਜਾਵੇਗਾ।