ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਦਸੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਾਰ ਦੇ ਸਾਹਿਤਕ ਸਦਨ ਨੇ ਮਹਾਨ ਸਾਹਿਤਕਾਰ ਡਾ. ਭਾਈ ਵੀਰ ਸਿੰਘ ਦਾ ਜਨਮ ਦਿਵਸ ਸਾਹਿਤਕ ਸਮਾਗਮ ਦੇ ਰੂਪ ਵਿੱਚ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਅਮਰਜੀਤ ਸਿੰਘ ਦੂਆ ਨੇ ਭਾਈ ਵੀਰ ਸਿੰਘ ਵੱਲੋਂ ਸਥਾਪਤ ਸੰਸਥਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਸਮਾਜਿਕ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਈ ਸਾਹਿਬ ਨੂੰ ਕੁਦਰਤ ਦਾ ਕਵੀ ਅਤੇ ਸੁਚੱਜਾ ਵਿਆਖਿਆਕਾਰ ਦੱਸਿਆ। ਗੁਰੂ ਨਾਨਕ ਫਾਊਂਡੇਸ਼ਨ ਦਿੱਲੀ ਦੇ ਡਾਇਰੈਕਟਰ ਪ੍ਰਤਾਪ ਸਿੰਘ ਨੇ ਭਾਈ ਸਾਹਿਬ ਨੂੰ ਸਫਲ ਜੀਵਨ ਜਿਉਣ ਵਾਲੇ ਯੁੱਗ ਪੁਰਸ਼ ਦੱਸਿਆ। ਸਟੱਡੀ ਸਰਕਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਨੇ ਭਾਈ ਸਾਹਿਬ ਸਮੇਤ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਅਤੇ ਹੋਰ ਅਦਾਰਿਆਂ ਦੀ ਸਥਾਪਨਾ ਦਾ ਵਰਨਣ ਕੀਤਾ। ਮੁੱਖ ਬੁਲਾਰੇ ਅਨੁਰਾਗ ਸਿੰਘ ਨੇ ਭਾਈ ਸਾਹਿਬ ਵੱਲੋਂ ਕੀਤੇ ਕਾਰਜਾਂ ਲਈ ਨਿਸਚੇ, ਅਰਦਾਸ, ਦੂਰਦ੍ਰਿਸ਼ਟੀ ਅਤੇ ਵੰਗਾਰਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਸਤਬਿੀਰ ਸਿੰਘ, ਇੰਦਰਪਾਲ ਸਿੰਘ, ਜਸਪਾਲ ਸਿੰਘ, ਤੇਜਵਿੰਦਰ ਸਿੰਘ, ਵਰਿੰਦਰਜੀਤ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।