ਜਗਰਾਉਂ: ਇੱਥੇ ਮਾਰਕੀਟ ਕਮੇਟੀ ਨਾਲ ਜੁੜੇ ਕੁੱਝ ਖਾਸ ਪਿਛਲੇ ਸਮੇਂ ਤੋਂ ਲਟਕੇ ਹੋਏ ਮਸਲਿਆਂ ਦੇ ਹੱਲ ਲਈ ਇੱਕ ਖਾਸ ਮੀਟਿੰਗ ਮਾਰਕੀਟ ਕਮੇਟੀ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਡਾਇਰੈਕਟਰਾਂ ਸਿਕੰਦਰ ਸਿੰਘ, ਕੰਵਲਜੀਤ ਸਿੰਘ ਸਕੱਤਰ, ਜਸਵਿੰਦਰ ਕੌਰ, ਕੁਲਦੀਪ ਸਿੰਘ, ਬਲਬੀਰ ਸਿੰਘ, ਜਗਦੀਸ਼ਰ ਸਿੰਘ, ਗੁਰਮੇਲ ਸਿੰਘ, ਰਾਜਪਾਲ ਸਿੰਘ ਨੇ ਸਾਂਝੇ ਤੌਰ ’ਤੇ ਮੰਡੀ ਸੁਪਰਵਾਈਜ਼ਰ ਕੀਮਤੀ ਲਾਲ ਅਤੇ ਸਫ਼ਾਈ ਸੇਵਕ ਆਸ਼ੂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਦੇਣ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਤੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਸੇਵਾਦਾਰਾਂ ਨੂੰ ਚਾਰ ਸਾਲਾ ਭੱਤੇ ਤੇ ਤਰੱਕੀ ਦੇਣ, ਮੰਡੀ ਸੁਪਰਵਾਈਜ਼ਰ ਸ਼ਿੰਦਰਪਾਲ ਸਿੰਘ ਦੀ ਤਨਖਾਹ, ਮੁਲਾਜ਼ਮਾਂ ਲਈ ਯਾਤਰਾ ਭੱਤੇ ਦੇਣ ਤੇ ਵਾਧਾ ਕਰਨ ਸਬੰਧੀ ਚਰਚਾ ਹੋਈ। -ਪੱਤਰ ਪ੍ਰੇਰਕ