ਪੱਤਰ ਪ੍ਰੇਰਕ
ਖੰਨਾ, 3 ਅਕਤੂਬਰ
ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ ਸਿਲਵਰ ਜੁਬਲੀ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ ਹੋ ਗਿਆ। ਮੁੱਖ ਮਹਿਮਾਨ ਵਜੋਂ ਫ਼ਿਲਮ ਐਕਟਰ ਰੁਪਿੰਦਰ ਕੌਰ ਰੂਪੀ ਅਤੇ ਸਿਮਰਨਜੀਤ ਸਿੰਘ ਕੰਗ ਸਕੱਤਰ ਸ਼੍ਰੋਮਣੀ ਕਮੇਟੀ ਸ਼ਾਮਲ ਹੋਏ। ਇਸ ਮੌਕੇ ਭੰਗੜੇ ਵਿੱਚੋਂ ਐੱਸਸੀਡੀ ਗੌਰਮਿੰਟ ਕਾਲਜ ਨੇ ਪਹਿਲਾ, ਜੀਜੀਐਨ ਕਾਲਜ ਨੇ ਦੂਜਾ, ਏ ਐੱਸ ਕਾਲਜ ਖੰਨਾ ਨੇ ਤੀਜਾ, ਬਾਗ ਵਿੱਚੋਂ ਆਰੀਆ ਕਾਲਜ ਲੁਧਿਆਣਾ ਨੇ ਪਹਿਲਾ, ਆਤਮ ਵੱਲਭ ਕਾਲਜ ਲੁਧਿਆਣਾ ਨੇ ਦੂਜਾ, ਮਾਤਾ ਗੰਗਾ ਕਾਲਜ ਕੋਟਾਂ ਨੇ ਤੀਜਾ, ਦਸੂਤੀ ’ਚੋਂ ਆਰੀਆ ਕਾਲਜ ਨੇ ਪਹਿਲਾ, ਆਤਮ ਵੱਲਭ ਨੇ ਦੂਜਾ, ਐੱਸਸੀਡੀ ਕਾਲਜ ਨੇ ਤੀਜਾ, ਨਿਟਿੰਗ ’ਚ ਆਤਮ ਵੱਲਭ ਕਾਲਜ ਨੇ ਪਹਿਲਾ, ਐੱਸਸੀਡੀ ਕਾਲਜ ਨੇ ਦੂਜਾ ਅਤੇ ਆਰੀਆ ਕਾਲਜ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੱਖੀ ਬਣਾਉਣ ਦੇ ਮੁਕਾਬਲਿਆਂ ਵਿੱਚ ਆਰੀਆ ਕਾਲਜ ਨੇ ਪਹਿਲਾ, ਐੱਸਸੀਡੀ ਕਾਲਜ ਨੇ ਦੂਜਾ ਅਤੇ ਮਾਤਾ ਗੰਗਾ ਕਾਲਜ ਕੋਟਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਹਿੰਦੀ ਲਗਾਉਣ ਵਿੱਚ ਭਾਵਨਾ ਪਹਿਲੇ, ਆਲਿਮਾ ਦੂਜੇ, ਸ਼ੀਲੂ ਤੀਜੇ, ਕਰੋਸ਼ੀਆ ’ਚ ਸੁਖਦੀਪ ਪਹਿਲੇ, ਰੀਤਿਕਾ ਦੂਜੇ, ਰਾਜਵੀਰ ਕੌਰ ਤੀਜੇ, ਰੰਗੋਲੀ ਵਿੱਚ ਰੋਹਿਤ ਕੁਮਾਰ ਨੇ ਪਹਿਲਾ, ਗੌਤਮ ਜੈਨ ਨੇ ਦੂਜਾ ਅਤੇ ਕਾਜਲ ਨੇ ਤੀਜਾ, ਕੁਇੱਜ਼ ਵਿਚ ਅਰਬਿੰਦੋ ਕਾਲਜ ਨੇ ਪਹਿਲਾ, ਆਰੀਆ ਕਾਲਜ ਨੇ ਦੂਜਾ ਅਤੇ ਐੱਸਸੀਡੀ ਕਾਲਜ ਨੇ ਤੀਜਾ, ਆਨ ਦਿ ਸਪੋਟ ਪੇਂਟਿੰਗ ਵਿੱਚ ਮਹਿਕ ਨੇ ਪਹਿਲਾ, ਸੁਸ਼ਾਂਤ ਨੇ ਦੂਜਾ ਅਤੇ ਸੁਖਵੀਰ ਸਿੰਘ ਨੇ ਤੀਜਾ, ਕੋਲਾਜ਼ ਬਣਾਉਣ ਵਿੱਚ ਕਸ਼ਿਸ਼ ਨੇ ਪਹਿਲਾ, ਨਿਸ਼ਾ ਨੇ ਦੂਜਾ ਅਤੇ ਮੁਸ਼ਨਪ੍ਰੀਤ ਕੌਰ ਨੇ ਤੀਜਾ, ਕਲੇਅ ਮਾਡਲਿੰਗ ਵਿੱਚ ਆਰੀਆ ਕਾਲਜ ਲੁਧਿਆਣਾ ਪਹਿਲੇ, ਆਰੀਆ ਕਾਲਜ ਦੂਜੇ, ਏ.ਐੱਸ ਕਾਲਜ ਖੰਨਾ ਤੀਜੇ, ਪੋਸਟਰ ਬਣਾਉਣ ਵਿੱਚ ਆਤਮ ਵੱਲਭ ਜੈਨ ਕਾਲਜ ਪਹਿਲੇ, ਐਸ.ਸੀ.ਡੀ ਕਾਲਜ ਦੂਜੇ, ਆਰੀਆ ਕਾਲਜ ਤੀਜੇ ਸ਼ਥਾਨ ’ਤੇ ਰਹੇ।
ਇਸੇ ਤਰ੍ਹਾਂ ਵਾਰ ਗਾਉਣ ਦੇ ਮੁਕਾਬਲਿਆਂ ਵਿੱਚ ਐੱਸਸੀਡੀ ਕਾਲਜ ਪਹਿਲੇ, ਏ ਐੱਸ ਕਾਲਜ ਖੰਨਾ ਦੂਜੇ, ਆਰੀਆ ਕਾਲਜ ਤੀਜੇ, ਕਲੀ ਗਾਉਣ ਵਿੱਚ ਏ ਐੱਸ ਕਾਲਜ ਨੇ ਪਹਿਲਾ, ਐੱਸਸੀਡੀ ਕਾਲਜ ਨੇ ਦੂਜਾ ਅਤੇ ਆਰੀਆ ਕਾਲਜ ਨੇ ਤੀਜਾ, ਕਵੀਸ਼ਰੀ ਮੁਕਾਬਲਿਆਂ ਵਿੱਚ ਏ ਐੱਸ ਕਾਲਜ ਖੰਨਾ ਨੇ ਪਹਿਲਾ, ਮਾਤਾ ਗੰਗਾ ਕਾਲਜ ਕੋਟਾਂ ਨੇ ਦੂਜਾ ਅਤੇ ਐੱਸਸੀਡੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਖ਼ਰੀ ਦਿਨ ਬੁਲਾਰਿਆਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਖੇਡਾਂ ਵਿਚ ਨਾਮਣਾ ਖੱਟਣ ਦੀ ਅਪੀਲ ਕੀਤੀ।