ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਮਈ
ਕੈਪਟਨ ਕਲੋਨੀ ਮਿਹਰਬਾਨ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਹੈ ਕਿ ਉਹ ਮੋਟਰਸਾਈਕਲ ’ਤੇ ਦੁੱਧ ਲੈਣ ਲਈ ਜਾ ਰਿਹਾ ਸੀ ਅਤੇ ਮੋਬਾਈਲ ਫੋਨ ’ਤੇ ਗੱਲ ਕਰ ਰਿਹਾ ਸੀ, ਜਦੋਂ ਉਹ ਵਿੱਦਿਆ ਵਿਹਾਰ ਸਥਿਤ ਕਾਰਾਂ ਦੇ ਸ਼ੋਅਰੂਮ ਕੋਲ ਪੁੱਜਾ ਤਾਂ ਮੋਟਰਸਾਈਕਲ ’ਤੇ ਪਿਛੋਂ ਆਏ ਇਕ ਵਿਅਕਤੀ ਨੇ ਉਸ ਦਾ ਫੋਨ ਖੋਹ ਲਿਆ ਅਤੇ ਫਰਾਰ ਹੋ ਗਿਆ। ਪਿੱਛਾ ਕਰਕੇ ਉਸ ਨੇ ਲੁਟੇਰੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣਾ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਿਆ। ਥਾਣੇਦਾਰ ਪ੍ਰੇਮ ਚੰਦ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੋਟਰਸਾਈਕਲ ਨੰਬਰ ਪੀਬੀ 10 ਐੱਫਡਬਲਿਊ 4833 ਕਬਜ਼ੇ ਵਿੱਚ ਲੈਕੇ ਉਸ ਦੇ ਮਾਲਕ ਹਰਕਿਸ਼ਨ ਵਿਹਾਰ ਰਾਹੋਂ ਰੋਡ ਵਾਸੀ ਸੋਨੂੰ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।