ਜ਼ਿਲ੍ਹੇ ਦੀਆਂ ਦੋ ਕੌਂਸਲਾਂ ਨੂੰ ਮਿਲੇ ਪ੍ਰਧਾਨ

ਪਾਇਲ ਤੋਂ ਮਲਕੀਤ ਸਿੰਘ ਧਾਲੀਵਾਲ ਅਤੇ ਸਮਰਾਲਾ ਤੋਂ ਕਰਨਵੀਰ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਿਆ

ਜ਼ਿਲ੍ਹੇ ਦੀਆਂ ਦੋ ਕੌਂਸਲਾਂ ਨੂੰ ਮਿਲੇ ਪ੍ਰਧਾਨ

ਨਗਰ ਕੌਂਸਲ ਪਾਇਲ ਦੇ ਨਵੇਂ ਪ੍ਰਧਾਨ ਨਾਲ ਵਿਧਾਇਕ ਲਖਵੀਰ ਲੱਖਾ ਤੇ ਗੁਰਕੀਰਤ ਕੋਟਲੀ।

ਦੇਵਿੰਦਰ ਸਿੰਘ ਜੱਗੀ

ਪਾਇਲ, 12 ਅਪਰੈਲ

ਨਗਰ ਕੌਂਸਲ ਪਾਇਲ ਦੇ ਅਹੁਦੇਦਾਰਾਂ ਦੀ ਚੋਣ ਅੱਜ ਐੱਸਡੀਐੱਮ ਮਨਕੰਵਲ ਸਿੰਘ ਚਾਹਲ ਦੀ ਨਿਗਰਾਨੀ ਹੇਠ ਅਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਹਾਜ਼ਰੀ ਵਿੱਚ ਹੋਈ, ਜਿਸ ਵਿੱਚ ਮਲਕੀਤ ਸਿੰਘ ਧਾਲੀਵਾਲ ਪ੍ਰਧਾਨ, ਇੰਜ. ਗੁਰਕ੍ਰਿਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਅੰਨੂ ਸੋਨੀ ਦੀ ਜੂਨੀਅਰ ਮੀਤ ਪ੍ਰਧਾਨ ਵਜੋਂ ਚੋਣ ਹੋਈ। ਇਸ ਚੋਣ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਚੁਣੇ ਗਏ ਅਹੁਦੇਦਾਰਾਂ, ਸਮੂਹ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੁਣੇ ਗਏ ਨੁਮਾਇੰਦੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰੇ ਚੜ੍ਹਾਉਣ।  ਇਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਕੌਂਸਲ ਦੇ ਦਫਤਰ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਕਰਨ ਵੇਲੇ 11 ਵਾਰਡਾਂ ਦੇ ਕੌਂਸਲਰਾਂ ’ਚੋਂ ਵਾਰਡ ਨੰਬਰ 4 ਦੀ ਕੌਂਸਲਰ ਮਨਜੀਤ ਕੌਰ ਗੈਰ-ਹਾਜ਼ਰ ਸੀ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਬੰਤ ਸਿੰਘ ਦੌਬੁਰਜੀ, ਚੇਅਰਮੈਨ ਸਤਿਨਾਮ ਸਿੰਘ ਸੋਨੀ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਡਾਇਰੈਕਟਰ ਮਨਜੀਤ ਸਿੰਘ ਪਾਇਲ,  ਹਾਜ਼ਰ ਸਨ।

ਸਮਰਾਲਾ (ਡੀ.ਪੀ.ਐੱਸ ਬੱਤਰਾ): ਨਗਰ ਕੌਂਸਲ ਸਮਰਾਲਾ ਦੀ ਪ੍ਰਧਾਨਗੀ ਲਈ ਅੱਜ ਹੋਈ ਚੋਣ ਵਿੱਚ ਕਾਂਗਰਸ ਪਾਰਟੀ ਦੇ ਨੌਜਵਾਨ ਕੌਂਸਲਰ ਅਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਕਰਨਵੀਰ ਸਿੰਘ ਢਿੱਲੋਂ ਨੂੰ ਸਰਬਸੰਮਤੀ ਨਾਲ ਕੌਂਸਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਲਗਾਤਾਰ ਦੂਜੀ ਵਾਰ ਚੋਣ ਜਿੱਤ ਕੇ ਕੌਂਸਲਰ ਬਣੇ ਸਨੀ ਦੂਆ ਨੂੰ ਕੌਂਸਲ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਪਹਿਲੀ ਵਾਰ ਚੋਣ ਜਿੱਤ ਕੇ ਕੌਂਸਲਰ ਬਣੀ ਸੁਰਿੰਦਰ ਕੌਰ ਕੌਫ਼ੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਨਗਰ ਕੌਂਸਲ ਦੀ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ।   ਇਸ ਮੌਕੇ ਮਲਕੀਤ ਕੌਰ ਢਿੱਲੋਂ, ਕੌਂਸਲਰ ਅ੍ਰਮਿਤਪਾਲ ਕੌਰ ਢਿੱਲੋਂ, ਰਣਧੀਰ ਸਿੰਘ ਧੀਰਾ, ਰਿੰਕੂ ਧਾਲੀਵਾਲ, ਬਲਵਿੰਦਰ ਕੌਰ, ਸਾਬਕਾ ਕੌਂਸਲਰ ਅਮਰਨਾਥ ਟਾਗਰਾ, ਚੇਅਰਮੈਨ ਸੁਖਬੀਰ ਸਿੰਘ ਪੱਪੀ ਹਾਜ਼ਰ ਸਨ। 

ਸਰਕਾਰੀਆ ਵੱਲੋਂ ਜਗਰਾਉਂ ਦੇ ਕੌਂਸਲਰਾਂ ਨਾਲ ਮੀਟਿੰਗ

ਜਗਰਾਉਂ (ਜਸਬੀਰ ਸ਼ੇਤਰਾ): ਕਾਂਗਰਸ ਨੇ ਨਗਰ ਕੌਂਸਲ ਜਗਰਾਉਂ ਨੂੰ ਨਵਾਂ ਪ੍ਰਧਾਨ ਦੇਣ ਲਈ ਸਰਗਰਮੀ ਤੇਜ਼ ਕਰ ਦਿੱਤੀ ਹੈ। ਨਗਰ ਕੌਂਸਲਾਂ ਚੋਣਾਂ ਦੇ ਦੋ ਮਹੀਨੇ ਬਾਅਦ ਜਦੋਂ ਕਈ ਥਾਵਾਂ ’ਤੇ ਕਾਂਗਰਸ ਨੇ ਪ੍ਰਧਾਨ ਚੁਣਨ ਦੀ ਕਾਰਵਾਈ ਸਿਰੇ ਚੜ੍ਹਾ ਲਈ ਹੈ, ਅਜਿਹੇ ’ਚ 23 ਵਾਰਡਾਂ ਵਾਲੀ ਜਗਰਾਉਂ ਨਗਰ ਕੌਂਸਲ ’ਚ ਪ੍ਰਧਾਨਗੀ ਦੇ ਕਈ ਦਾਅਵੇਦਾਰ ਹੋਣ ਕਰਕੇ ਹਾਲੇ ਤੱਕ ਕਿਸੇ ਇਕ ਨਾਂ ’ਤੇ ਪਾਰਟੀ ਸਹਿਮਤੀ ਨਹੀਂ ਬਣਾ ਸਕੀ ਹੈ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅੱਜ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਅਤੇ ਚੁਣੇ ਗਏ ਪਾਰਟੀ ਕੌਂਸਲਰਾਂ ਨਾਲ ਮੀਟਿੰਗ ਲਈ ਪੁੱਜੇ। ਇਸ ਸਬੰਧੀ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਇਸੇ ਹਫਤੇ ਦੂਜੀ ਵਾਰ ਕਾਂਗਰਸੀ ਕੌਂਸਲਰ ਆਪਣੇ ਦਫ਼ਤਰ ਸੱਦੇ ਸਨ ਅਤੇ ਇਕ-ਇਕ ਤੋਂ ਪ੍ਰਧਾਨ ਬਾਰੇ ਰਾਏ ਲਈ, ਪਰ ਗੱਲ ਸਿਰੇ ਨਾ ਲੱਗਦੀ ਦੇਖ ਅੱਜ ਕੈਬਨਿਟ ਮੰਤਰੀ ਸਰਕਾਰੀਆ ਨੂੰ ਇਥੇ ਭੇਜਿਆ ਗਿਆ। ਇਥੋਂ ਦੇ ਇਕ ਹੋਟਲ ’ਚ ਦੇਰ ਸ਼ਾਮ ਤੱਕ ਉਹ ਮੀਟਿੰਗ ’ਚ ਰੁੱਝੇ ਰਹੇ। ਚੇਅਰਮੈਨ ਦਾਖਾ ਨੇ ਕਿਹਾ ਕਿ ਹਫਤੇ ਅੰਦਰ ਨਗਰ ਕੌਂਸਲ ਨੂੰ ਨਵਾਂ ਪ੍ਰਧਾਨ ਮਿਲ ਜਾਣ ਦੀ ਉਮੀਦ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All