ਪੱਤਰ ਪ੍ਰੇਰਕ
ਸਮਰਾਲਾ, 24 ਜੁਲਾਈ
ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੀਲੋਂ ਦਾ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਅਵਨੀਤ ਕੌਰ ਨੇ 95% ਸੁਖਨੀਤ ਕੌਰ ਨੇ 94% ਅਨੁਰੀਤ ਕੌਰ ਨੇ 92% ਅੰਕ ਲੈ ਕੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। ਸਕੂਲ ਪ੍ਰਿੰਸੀਪਲ ਜਸਵੀਰ ਕੌਰ ਮਾਨ ਨੇ ਕਿਹਾ ਕਿ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਇਹ ਸੰਭਵ ਹੋਇਆ ਹੈ। ਸਕੂਲ ਚੈਅਰਮੈਨ ਬਾਬਾ ਮੱਖਣ ਸਿੰਘ ਅਤੇ ਤੇ ਹੋਰਾਂ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।
ਇਸੇ ਤਰ੍ਹਾਂ ਐੱਮਏਐੱਮ ਪਬਲਿਕ ਸਕੂਲ ਦੀ ਵਿਦਿਆਰਥਣ ਦਮਨਜੋਤ ਕੌਰ ਨੇ 96%, ਗੁਰਕਰਨ ਸਿੰਘ ਨੇ 93.5% ਅਤੇ ਸਮਰ ਸ਼ਰਮਾ ਨੇ 90.6% ਅੰਕਾਂ ਨਾਲ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ ਤੇ ਪ੍ਰਿੰਸੀਪਲ ਅੰਮ੍ਰਿਤ ਪਕਾਸ਼ ਸਿੰਘ ਨੇ ਸਟਾਫ਼ ਤੇ ਬੱਚਿਆਂ ਨੂੰ ਵਧਾਈ ਦਿੱਤੀ।