ਪੱਤਰ ਪ੍ਰੇਰਕ
ਪਾਇਲ, 11 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ (ਲੜਕੇ) ਵਿੱਚ ਨਵੀਂ ਬਣਨ ਜਾ ਰਹੀ ਸਾਇੰਸ ਲੈਬ ਦੇ ਕਮਰੇ ਦਾ ਨੀਂਹ ਪੱਥਰ ਰੱਖਣ ਸਮੇਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੁਦ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪਾਇਲ ਸਕੂਲ ਅੰਦਰ ਸਾਇੰਸ ਗਰੁੱਪ ਦੇ ਆਉਣ ਨਾਲ ਇਲਾਕੇ ਦੇ ਬੱਚਿਆਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਇਹ ਗਰੁੱਪ ਬੰਦ ਕਰ ਦਿੱਤਾ ਗਿਆ ਸੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਾਜਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ, ਦਫਤਰ ਇੰਚਾਰਜ ਗਿਆਨ ਸਿੰਘ, ਆੜ੍ਹਤੀ ਅਵਿਨਾਸ਼ ਪ੍ਰੀਤ ਸਿੰਘ ਜੱਲਾ, ਬੂਟਾ ਸਿੰਘ ਰਾਣੋ, ਸਰਪੰਚ ਪ੍ਰਗਟ ਸਿੰਘ ਸਿਆੜ, ਨਰੇਸ਼ ਕੁਮਾਰ ਬਿੱਟੂ, ਰਮਨਦੀਪ ਸਿੰਘ, ਅਧਿਆਪਕਾਂ ਚਰਨਜੀਤ ਕੌਰ ਬਰਮਾਲੀਪੁਰ ਵੀ ਹਾਜ਼ਰ ਸਨ।
ਸਾਬਕਾ ਵਿਧਾਇਕ ਕਲੇਰ ਵੱਲੋਂ ਸਕੂਲ ਦੇ ਨਵੀਨੀਕਰਨ ਦਾ ਉਦਘਾਟਨ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਸਥਾਨਕ ਆਦਰਸ਼ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਫਤਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਸਾਬਕਾ ਹਲਕਾ ਵਿਧਾਇਕ ਐੱਸਆਰ ਕਲੇਰ ਨੇ ਕੀਤਾ। ਇਸ ਮੌਕੇ ਮੌਜੂਦ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਖਜ਼ਾਨਚੀ ਮਨੋਹਰ ਸਿੰਘ ਟੱਕਰ ਨੇ ਦੱਸਿਆ ਕਿ ਸਕੂਲਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸੁਸਾਇਟੀ ਵੱਲੋਂ ਆਦਰਸ਼ ਕੰਨਿਆ ਸਕੂਲ ਦੇ ਪ੍ਰਿੰਸੀਪਲ ਦਫਤਰ ਦਾ ਨਵੀਨੀਕਰਨ ਕਰਵਾਇਆ ਗਿਆ ਹੈ। ਇਸ ਮੌਕੇ ਸਰਪ੍ਰਸਤ ਰਾਜਿੰਦਰ ਜੈਨ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਕਤਿਆਲ, ਮੈਨੇਜਰ ਵਿਨੋਦ ਗੁਪਤਾ, ਮੈਂਬਰ ਮਨੀਸ਼ ਕਪੂਰ ਅਤੇ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕਾ ਸ਼ਿਫਾਲੀ, ਹਰਦੀਪ ਕੌਰ, ਸੁਨੀਤਾ, ਜੋਤੀ ਰਾਣੀ, ਕਿਰਨ ਬਾਲਾ, ਆਰਤੀ ਕਪੂਰ ਸਮੇਤ ਸੁਸਾਇਟੀ ਦੇ ਇਕਬਾਲ ਸਿੰਘ ਕਟਾਰੀਆ, ਕੰਵਲ ਕੱਕੜ, ਕੈਪਟਨ ਨਰੇਸ਼ ਵਰਮਾ ਮੌਜੂਦ ਸਨ।