ਚਰਨਜੀਤ ਸਿੰਘ ਢਿੱਲੋਂ
ਜਗਰਾਓਂ, 18 ਜੂਨ
ਗਰੀਨ ਮਿਸ਼ਨ ਟੀਮ ਨੇ ਕੱਚਾ ਮਲਕ ਰੋਡ ਤੇ ਸਥਿਤ ਗੁਲਾਬੀ ਬਾਗ ’ਚ ਘਰ ਦੇ ਬਾਹਰ ਗਮਲਿਆਂ ’ਚ ਲਗਾਏ ਬੂਟਿਆਂ ’ਤੇ ਕਿਸੇ ਸ਼ਰਾਰਤੀ ਵੱਲੋਂ ਤੇਜ਼ਾਬ ਨਾਲ ਸਾੜਨ ਦਾ ਮਾਮਲਾ ਜੋਰ ਸ਼ੋਰ ਨਾਲ ਉਠਾਉਂਦੇ ਹੋਏ ਸੀਨੀਅਰ ਪੁਲੀਸ ਕਪਤਾਨ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ।
ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਮਾਮਲੇ ਸਬੰਧੀ ਚਾਨਣਾ ਪਾਉਂਦੇ ਹੋਏ ਗਰੀਨ ਮਿਸ਼ਨ ਟੀਮ ਦੇ ਆਗੂ ਸਤਪਾਲ ਸਿੰਘ ਦੇਹੜਕਾ , ਸਾਹਿਤਕਾਰ ਮੇਜ਼ਰ ਸਿੰਘ ਛੀਨਾ ਨੇ ਦੱਸਿਆ ਕਿ ਬੀਤੇ ਕੱਲ ਕੱਚਾ ਮਲਕ ਰੋਡ ਤੇ ਸਥਿਤ ਗੁਲਾਬੀ ਬਾਗ ਦੀ ਗਲੀ ’ਚ ਕਿਸੇ ਵਾਤਾਵਰਨ ਪ੍ਰੇਮੀ ਪਰਿਵਾਰ ਵੱਲੋਂ ਘਰ ਦੇ ਬਾਹਰ ਗਮਲਿਆਂ ’ਚ ਲਗਾਏ ਹੋਏ ਬਹੁਤ ਹੀ ਕੀਮਤੀ ਤੇ ਸੁੰਦਰ ਬੂਟਿਆਂ ਉਪਰ ਕਿਸੇ ਸ਼ਰਾਰਤੀ ਅਨਸਰ ਨੇ ਤੇਜ਼ਾਬ ਛਿੜਕ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ।