ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੁਲਾਈ
ਸ਼ਿਮਲਾਪੁਰੀ ਦੇ ਗੋਬਿੰਦ ਨਗਰ ਇਲਾਕੇ ’ਚ ਇੱਕ ਵਿਆਹੁਤਾ ਨੇ ਗੁਆਂਢੀ ਨਾਲ ਪ੍ਰੇਮ ਪਿਆਰ ਦੇ ਚੱਕਰ ’ਚ ਆਪਣੇ ਹੀ ਘਰ ਡਾਕਾ ਮਾਰ ਦਿੱਤਾ। ਉਹ ਘਰੋਂ 50 ਹਜ਼ਾਰ ਦੀ ਨਗਦੀ ਅਤੇ ਲੱਖਾਂ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਈ। ਘਟਨਾ ਦਾ ਪਤਾ ਜਦੋਂ ਪਰਿਵਾਰ ਨੂੰ ਲੱਗਿਆ ਤਾਂ ਉਨ੍ਹਾਂ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ 16 ਦਿਨ ਜਾਂਚ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਬਿਆਨ ਆਉਣ ’ਤੇ ਕੇਸ ਦਰਜ ਕਰ ਲਿਆ। ਪੁਲੀਸ ਨੇ ਵਿਆਹੁਤਾ ਦੇ ਸਹੁਰੇ ਕਮਲ ਕ੍ਰਿਸ਼ਨ ਦੀ ਸ਼ਿਕਾਇਤ ’ਤੇ ਉਸਦੀ ਨੂੰਹ ਜੋਤੀ ਸ਼ਰਮਾ ਤੇ ਗੁਆਂਢੀ ਯੁਵਰਾਜ ਦੇ ਖਿਲਾਫ਼ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਜੋਤੀ ਸ਼ਰਮਾ ਦੀ ਉਸਦੇ ਗੁਆਂਢ ’ਚ ਰਹਿਣ ਵਾਲੇ ਯੁਵਰਾਜ ਨਾਲ ਦੋਸਤੀ ਸੀ। ਘਰਵਾਲਿਆਂ ਨੂੰ ਇਸਦੀ ਕੰਨੋ ਕੰਨ ਖਬਰ ਨਹੀਂ ਲੱਗੀ। ਘਰ ’ਚ ਨੂੰਹ ਕੀ ਕਰ ਰਹੀ ਹੈ, ਇਸ ਤੋਂ ਉਹ ਅਣਜਾਣ ਸਨ। ਨੂੰਹ ਮੌਕਾ ਦੇਖ ਕੇ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ। ਉਸਦੇ ਜਾਣ ਤੋਂ ਬਾਅਦ ਖੁੱਲ੍ਹੀ ਅਲਮਾਰੀ ਦੇਖ ਜਦੋਂ ਉਨ੍ਹਾਂ ਚੈਕ ਕੀਤਾ ਤਾਂ ਉਸ ’ਚੋਂ ਪੈਸੇ ਅਤੇ ਗਹਿਣੇ ਗਾਇਬ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਨੂੰਹ ਜੋਤੀ ਸ਼ਰਮਾ ਘਰੋਂ 55 ਹਜ਼ਾਰ ਰੁਪਏ ਕੈਸ਼, ਸੋਨੇ ਦੇ ਸੈਟ ਤੇ ਅੰਗੂਠੀ ਲੈ ਕੇ ਫ਼ਰਾਰ ਹੋ ਗਈ ਹੈ