ਪੱਤਰ ਪ੍ਰੇਰਕ
ਸਮਰਾਲਾ, 11 ਸਤੰਬਰ
ਪੁਲੀਸ ਨੇ ਇਲਾਕੇ ਦੇ ਇੱਕ ਵੱਡੇ ਸੱਟਾ ਕਿੰਗ ਸੁਨੀਲ ਕੁਮਾਰ ਉਰਫ ਸਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ ਸੱਟੇ ਦੀ ਰਕਮ ਅਤੇ ਪਰਚੀਆਂ ਬਰਾਮਦ ਕੀਤੀਆਂ ਹਨ। ਸ਼ਹਿਰ ਦੇ ਡੱਬੀ ਬਾਜ਼ਾਰ ਇਲਾਕੇ ਦਾ ਰਹਿਣ ਵਾਲਾ ਇਹ ਸੱਟਾ ਕਿੰਗ ਲੰਬੇ ਸਮੇਂ ਤੋਂ ਇਹ ਧੰਦਾ ਕਰਦਾ ਆ ਰਿਹਾ ਸੀ ਅਤੇ ਉਹ ਭੋਲੇ-ਭਾਲੇ ਅਤੇ ਗਰੀਬ ਲੋਕਾਂ ਨੂੰ ਸੱਟੇ ਦੇ ਨਾਂ ’ਤੇ ਇੱਕ ਰਾਤ ਵਿੱਚ ਰਕਮ 70 ਗੁਣਾ ਕਰਨ ਦਾ ਝਾਂਸਾ ਦਿੰਦਾ ਹੋਇਆ ਇਹ ਖੇਡ ਖੇਡਦਾ ਸੀ। ਸਮਰਾਲਾ ਪੁਲੀਸ ਨੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਪਾਸੋਂ ਪੁਲੀਸ ਨੇ ਸੱਟੇ ਦੀ ਰਕਮ ਅਤੇ ਪਰਚੀਆਂ ਬਰਾਮਦ ਕਰਕੇ ਉਸ ਖ਼ਿਲਾਫ਼ ਜੂਆ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।