
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 28 ਮਈ
ਪੁਲੀਸ ਚੌਕੀ ਬਿਲਾਸਪੁਰ ਤਹਿਤ ਆਉਂਦੇ ਲੁਹਾਰਾ ਤੋਂ ਔਰਤ ਦੀ ਲਾਸ਼ ਮਿਲੀ ਹੈ। ਪਿੰਡ ਲੋਪੋ ਦੀ ਕਰੀਬ 65 ਸਾਲਾ ਔਰਤ ਰਵਿੰਦਰ ਕੌਰ ਪਤਨੀ ਜਸਵੰਤ ਸਿੰਘ ਕੱਲ੍ਹ ਸ਼ਾਮ 7 ਵਜੇ ਕਰੀਬ ਘਰੋਂ ਸੈਰ ਕਰਨ ਗਈ ਸੀ ਘਰ ਵਾਪਸ ਨਹੀਂ ਆਈ। ਘਰ ਵਾਲਿਆਂ ਨੇ ਉਸ ਦੇ ਵਾਪਸ ਨਾ ਆਉਣ ’ਤੇ ਪਰਿਵਾਰ ਵਾਲਿਆਂ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਉਸ ਬਾਰੇ ਕੁਝ ਪਤਾ ਨਾ ਲੱਗਿਆ। ਅੱਜ ਉਸ ਦੀ ਲਾਸ਼ ਪਿੰਡ ਲੁਹਾਰਾ ਦੇ ਪੈਟਰੌਲ ਪੰਪ ਤੋਂ ਮਿਲੀ, ਉਸ ਦੇ ਕੱਪੜੇ ਫਟੇ ਹੋਏ ਸਨ। ਏ ਐਸਪੀ ਸਰਫਰਾਜ ਆਲਮ ਅਤੇ ਚੌਕੀ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਜਿਨਸੀ ਛੇੜਛਾੜ ਤੋਂ ਬਾਅਦ ਕਤਲ ਦਾ ਲਗਦਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ