ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਅਪਰੈਲ
ਇਥੋਂ ਦੇ ਤਹਿਸੀਲ ਕੰਪਲੈਕਸ ਵਿੱਚ ਖੁਸ਼ਹਾਲੀ ਦੇ ਰਾਖੇ ਜਥੇਬੰਦੀ ਨੇ ਮੇਜਰ ਚਰਨ ਸਿੰਘ ਦੀ ਅਗਵਾਈ ਹੇਠ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਖ਼ਰੀਦ ਕੇਂਦਰ ਪਿੰਡ ਈਸੜੂ ਦਾ ਦੌਰਾ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਟੀਮ ਦਾ ਪੂਰਾ ਸਾਥ ਦਿੱਤਾ। ਜੀਓਜੀ ਟੀਮ ਨੇ ਮਾਰਕੀਟ ਕਮੇਟੀ ਦੇ ਸਟਾਫ਼ ਦੀ ਨਿਗਰਾਨੀ ਵਿੱਚ 30 ਅਤੇ 50 ਕਿਲੋ ਦੇ ਥੈਲਿਆਂ ਦੀ ਭਰਾਈ ਚੈੱਕ ਕੀਤੀ, ਜਿਨ੍ਹਾਂ ਦਾ ਵਜ਼ਨ ਸਹੀ ਪਾਇਆ ਗਿਆ। ਚਰਨ ਸਿੰਘ ਨੇ ਮਾਰਕੀਟ ਕਮੇਟੀ ਦੇ ਸਟਾਫ਼ ਨਾਲ ਮੰਡੀ ਸਬੰਧੀ ਗਹਿਰਾਈ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਸਾਨਾਂ ਤੇ ਲੇਬਰ ਵਰਕਰਾਂ ਨਾਲ ਪੀਣ ਵਾਲੇ ਪਾਣੀ, ਬਾਥਰੂਮ, ਬਿਜਲੀ ਅਤੇ ਸਫ਼ਾਈ ਸਬੰਧੀ ਪੁੱਛਗਿੱਛ ਕੀਤੀ। ਕਿਸਾਨਾਂ ਨੇ ਕਿਹਾ ਕਿ ਇਸ ਸਾਲ ਕਣਕ ਦਾ ਝਾੜ ਪ੍ਰਤੀ ਏਕੜ 3 ਤੋਂ 4 ਕੁਇੰਟਲ ਘੱਟ ਹੈ। ਇਸ ਮੌਕੇ ਨਾਜ਼ਰ ਸਿੰਘ, ਕੁਲਦੀਪ ਸਿੰਘ, ਮੇਹਰ ਸਿੰਘ, ਸ਼ਿੰਗਾਰਾ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ, ਮੇਵਾ ਸਿੰਘ, ਗਗਨਦੀਪ ਸਿੰਘ, ਜਸਵੀਰ ਸਿੰਘ, ਟਹਿਲ ਸਿੰਘ, ਸਨਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।