ਪੱਤਰ ਪ੍ਰੇਰਕ
ਪਾਇਲ, 6 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੰਸਥਾ ਦਾ ਨਤੀਜਾ ਸੌ ਫੀਸਦੀ ਰਿਹਾ। ਇਸ ਵਿੱਚ ਕੋਮਲ ਪੁੱਤਰੀ ਕਰਮਾ ਨੇ 650 ਵਿੱਚੋਂ 611 ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ, ਜੈਸਮੀਨ ਰਾਏ ਪੁੱਤਰੀ ਤੇਜਿੰਦਰ ਕੁਮਾਰ ਨੇ 610 ਅੰਕ ਅਤੇ ਕੋਮਲ ਪੁੱਤਰੀ ਸੁਨੀਲ ਸ਼ਾਹੀ ਨੇ 600 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਵਿੱਚੋਂ ਕੁਲਜਿੰਦਰ ਕੌਰ ਪੁੱਤਰੀ ਰਾਜਿੰਦਰ ਸਿੰਘ ਨੇ 500 ਵਿੱਚੋਂ 481 ਅੰਕ ਲੈ ਕੇ ਪਹਿਲਾ, ਮਨਪ੍ਰੀਤ ਕੌਰ ਪੁੱਤਰੀ ਗਿਆਨ ਸਿੰਘ ਨੇ 479 ਅੰਕ ਅਤੇ ਲਵਪ੍ਰੀਤ ਕੌਰ ਪੁੱਤਰੀ ਕਸ਼ਮੀਰ ਸਿੰਘ ਨੇ 477 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਕਰਮਜੀਤ ਕੌਰ ਨੇ ਦੱਸਿਆ ਕਿ ਦਸਵੀਂ ਵਿੱਚੋਂ 54 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਅਤੇ ਬਾਰ੍ਹਵੀਂ ਜਮਾਤ ਵਿੱਚੋਂ 49 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਜਮਾਤ ਪਾਸ ਕੀਤੀ। ਇਸ ਮੌਕੇ ਸਟਾਫ਼ ਮੈਂਬਰ ਲੈਕਚਰਾਰ ਪ੍ਰੇਮ ਕੁਮਾਰ ਸੂਦ, ਗੁਰਪ੍ਰੀਤ ਸਿੰਘ ਖੱਟੜਾ, ਸੁਖਵਿੰਦਰ ਸਿੰਘ, ਰਣਬੀਰ ਸਿੰਘ ਰਾਣਾ, ਹਰਪ੍ਰੀਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ ਤੇ ਨਵਦੀਪ ਬਾਵਾ ਹਾਜ਼ਰ ਸਨ।
ਮੁਸਕਾਨ ਰਹੀ ਜਗਰਾਉਂ ਤਹਿਸੀਲ ’ਚੋਂ ਅੱਵਲ
ਜਗਰਾਉਂ: ਇੱਥੇ ਸ਼ਕਤੀ ਨਗਰ ’ਚ ਦੁਕਾਨ ਕਰਦੇ ਭਗਵਾਨ ਦਾਸ ਤੇ ਅਧਿਆਪਕਾ ਰਾਖੀ ਬਾਂਸਲ ਦੀ ਧੀ ਮੁਸਕਾਨ ਦਸਵੀਂ ਦੇ ਐਲਾਨੇ ਨਤੀਜਿਆਂ ’ਚ 98.15 ਅੰਕ ਲੈ ਕੇ ਜਗਰਾਉਂ ਤਹਿਸੀਲ ’ਚੋਂ ਅੱਵਲ ਰਹੀ ਹੈ। ਸਨਮਤੀ ਵਿਮਲ ਜੈਨ ਸਕੂਲ ਦੀ ਵਿਦਿਆਰਥਣ ਨੇ ਪੰਜਾਬ ’ਚੋਂ ਛੇਵਾਂ ਜਦਕਿ ਜ਼ਿਲ੍ਹੇ ’ਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਤੇ 3 ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕੀਤਾ ਹੈ। ਮੁਸਕਾਨ ਨਾਂ ਦੀ ਇੱਕ ਹੋਰ ਵਿਦਿਆਰਥਣ 96.76 ਅੰਕਾਂ ਨਾਲ ਜਗਰਾਉਂ ’ਚੋਂ ਦੂਜੇ ਅਤੇ ਪੰਜਾਬ ਭਰ ’ਚੋਂ 14ਵੇਂ ਸਥਾਨ ’ਤੇ ਰਹੀ। ਜਗਰਾਉਂ ’ਚੋਂ ਤੀਸਰੇ ਸਥਾਨ ’ਤੇ ਰਹਿਣ ਵਾਲੀ ਨੰਦਿਨੀ ਨੇ 97.76 ਅੰਕਾਂ ਨਾਲ ਪੰਜਾਬ ’ਚੋਂ 15ਵਾਂ ਸਥਾਨ ਹਾਸਲ ਕੀਤਾ ਹੈ। ਪਹਿਲੀਆਂ ਦਸ ਪੁਜੀਸ਼ਨਾਂ ’ਤੇ ਸਕੂਲ ਦੇ 14 ਵਿਦਿਆਰੀਆਂ ਨੇ ਨਾਂ ਦਰਜ ਕੀਤਾ ਜਿਨ੍ਹਾਂ ’ਚ ਅੰਕਿਤਾ ਕਪੂਰ ਤੇ ਸੁਰਜੀਤ ਕੁਮਾਰ 96 ਫ਼ੀਸਦ ਅੰਕਾਂ ਨਾਲ ਸਾਂਝੇ ਤੌਰ ’ਤੇ ਚੌਥੇ ਅਤੇ ਕੰਚਨ ਰਾਣੀ 95.84 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਆਇਸ਼ਾ ਛੇਵੇਂ, ਅਮਨਦੀਪ ਕੌਰ ਤੇ ਸ਼ੋਭਾ ਬੇਰੀ ਸੱਤਵੇਂ, ਸਨਪ੍ਰੀਤ ਅੱਠਵੇਂ, ਸਿਮਰਨਜੀਤ ਕੌਰ ਨੌਵੇਂ ਅਤੇ ਏਕਮਜੋਤ ਕੌਰ ਤੇ ਅੰਜਲੀ ਸ਼ਰਮਾ ਦਸਵੇਂ ਸਥਾਨ ’ਤੇ ਰਹੀਆਂ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ, ਸਕੱਤਰ ਮਹਾਵੀਰ ਜੈਨ, ਡਾਇਰੈਕਟਰ ਸ਼ਸ਼ੀ ਜੈਨ, ਪ੍ਰਿੰਸੀਪਲ ਸੁਪ੍ਰੀਆ ਖੁਰਾਣਾ ਨੇ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ