ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਅਪਰੈਲ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜ਼ੋਨਲ ਸਲਿੱਕ ਇਨ ਟੀਚਿੰਗ ਅਤੇ ਆਨ ਦਾ ਸਪਾਟ ਟੀਚਿੰਗ ਏਡ ਮੁਕਾਬਲੇ ਇਥੋਂ ਦੇ ਏ.ਐਸ ਕਾਲਜ ਆਫ ਐਜੂਕੇਸ਼ਨ ਵਿੱਚ ਕਰਵਾਏ ਗਏ। ਜਿਸ ਵਿਚ 9 ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਨਿਯੁਕਤ ਡਾ. ਸੰਜੀਵ ਕਟਾਰੀਆ ਵੱਲੋਂ ਇਨ੍ਹਾਂ ਮੁਕਾਬਲਿਆਂ ਦਾ ਜਾਇਜ਼ਾ ਲਿਆ। ਸਾਇੰਸ ਵਿਸ਼ੇ ਵਿਚ ਰਾਇਤ ਬਾਹਰਾ ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ, ਐਸਜੀਜੀਐਸ ਕਾਲਜ ਬੇਗਾਪੁਰ, ਏਐਸ ਕਾਲਜ ਖੰਨਾ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ। ਟੀਚਿੰਗ ਏਡ ਮੁਕਾਬਲੇ ਵਿਚ ਸਾਇੰਸ ਵਿਸ਼ੇ ‘ਚ ਏਐਸ ਕਾਲਜ ਖੰਨਾ, ਜੀਟੀਬੀ ਖਾਲਸਾ ਕਾਲਜ ਦਸੂਹਾ, ਡੀਏਵੀ ਕਾਲਜ ਹੁਸ਼ਿਆਰਪੁਰ ਨੇ ਪਹਿਲੇ, ਕਾਮਰਸ ਗਰੁੱਪ ਵਿਸ਼ੇ ਵਿਚ ਜੀਟੀਬੀ ਖਾਲਸਾ ਕਾਲਜ ਦਸੂਹਾ, ਜੀਜੀਐਸ ਕਾਲਜ ਬੇਗੁਪਰ, ਰਾਇਤ ਬਾਹਰਾ ਕਾਲਜ ਹੁਸ਼ਿਆਰਪੁਰ ਪਹਿਲੇ, ਕਾਮਰਸ ਗਰੁੱਪ ਨਾਲ ਸਬੰਧਤ ਇਕ ਹੋਰ ਵਿਸ਼ੇ ਵਿਚ ਏਐਸ ਕਾਲਜ ਖੰਨਾ, ਜੀਟੀਬੀ ਖਾਲਸਾ ਕਾਲਜ ਦਸੂਹਾ ਤੇ ਗੌਰਮਿੰਟ ਕਾਲਜ ਚੰਡੀਗੜ੍ਹ ਪਹਿਲੇ, ਅਧਿਆਪਨ ਸਿਖਲਾਈ ‘ਚ ਏਐਸ ਕਾਲਜ ਖੰਨਾ, ਜੀਟੀਬੀ ਖਾਲਸਾ ਕਾਲਜ ਦਸੂਹਾ ਤੇ ਗੌਰਮਿੰਟ ਕਾਲਜ ਚੰਡੀਗੜ੍ਹ ਪਹਿਲੇ, ਮੈਥ ਗਰੁੱਪ ਵਿਚ ਜੀਟੀਬੀ ਖਾਲਸਾ ਕਾਲਜ ਦਸੂਹਾ, ਏਐਸ ਕਾਲਜ ਖੰਨਾ ਤੇ ਡੀਏਵੀ ਕਾਲਜ ਹੁਸ਼ਿਆਰਪੁਰ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਸ਼ੀਲ ਸ਼ਰਮਾ, ਐਡਵੋਕੇਟ ਬਰਿੰਦਰ ਡੈਵਿਟ, ਦਿਨੇਸ਼ ਕੁਮਾਰ, ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ।