ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਮਈ
ਨੇੜਲੇ ਪਿੰਡ ਸੰਗਤੀਵਾਲਾ ਵਿਚ ਪੈਦਲ ਸੈਰ ਕਰਨ ਗਏ ਦਲਬਾਰਾ ਸਿੰਘ ਦੀ ਟਰੈਕਟਰ ਟੱਕਰ ਕਾਰਨ ਮੌਤ ਹੋ ਗਈ ਹੈ। ਸਦਰ ਪੁਲੀਸ ਨੇ ਟਰੈਕਟਰ ਚਾਲਕ ਗੁਰਪਾਲ ਸਿੰਘ ਵਾਸੀ ਸੰਗਤੀਵਾਲਾ ਖ਼ਿਲਾਫ਼ ਧਾਰਾ 279, 304ਏ ਅਧੀਨ ਕੇਸ ਦਰਜ ਕਰਕੇ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਸਦਰ ਮੁੱਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਚਾਚਾ ਸਹੁਰਾ ਦਰਬਾਰਾ ਸਿੰਘ ਪੁੱਤਰ ਰਾਮਦਿਆਲ ਸਿੰਘ ਵਾਸੀ ਸੰਗਤੀਵਾਲਾ ਪੈਦਲ ਸੈਰ ਕਰ ਰਿਹਾ ਸੀ ਤਾਂ ਗੁਰਪਾਲ ਸਿੰਘ ਨੇ ਆਪਣਾ ਟਰੈਕਟਰ ਉਸ ’ਤੇ ਚੜ੍ਹਾਅ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਹਾਲੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ।