ਲੁਧਿਆਣਾ: ਵੱਖ-ਵੱਖ ਇਲਾਕਿਆਂ ਵਿੱਚ ਨਾਮਲੂਮ ਵਿਅਕਤੀ ਇਕ ਟਾਟਾ ਗੱਡੀ ਅਤੇ ਤਿੰਨ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ। ਥਾਣਾ ਦਰੇਸੀ ਦੀ ਪੁਲੀਸ ਨੂੰ ਸੰਤੋਖ ਨਗਰ ਨਿਊ ਸ਼ਿਵਪੁਰੀ ਵਾਸੀ ਸ਼ੁਭਮ ਬਜਾਜ ਨੇ ਦੱਸਿਆ ਹੈ ਕਿ ਉਸਦੀ ਟਾਟਾ ਐਸ ਗੱਡੀ ਘਰ ਦੇ ਬਾਹਰੋਂ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਈਡਬਲਯੂਐਸ ਕਲੋਨੀ ਵਾਸੀ ਸੁਨੀਲ ਕੁਮਾਰ ਦਾ ਮੋਟਰਸਾਈਕਲ ਐੱਮਡੀ ਫੈਬਰਿਕ ਬਸਤੀ ਜੋਧੇਵਾਲ ਬਾਹਰੋਂ ਚੋਰੀ ਹੋ ਗਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਗਗਨਪ੍ਰੀਤ ਵਿਹਾਰ ਚੂਹੜਪੁਰ ਵਾਸੀ ਅਮਿਤ ਸ਼ਰਮਾ ਨੇ ਦੱਸਿਆ ਹੈ ਕਿ ਉਸਦਾ ਮੋਟਰਸਾਈਕਲ ਐਮਬੀਡੀ ਮਾਲ ਫਿਰੋਜ਼ਪੁਰ ਰੋਡ ਬਾਹਰੋਂ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਇਕ ਹੋਰ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਮੁੰਡੀਆ ਕਲਾਂ ਵਾਸੀ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਉਸਦਾ ਮੋਟਰਸਾਈਕਲ ਉਸਦੇ ਦੋਸਤ ਅਮੁੱਲ ਭਾਰਦਵਾਜ ਦੇ ਘਰ ਪਰਮਜੀਤ ਕਲੋਨੀ ਬਾਹਰੋਂ ਚੋਰੀ ਹੋ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਸਾਰੇ ਮਾਮਲਿਆਂ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ