ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਜੁਲਾਈ
ਬਾਲ ਭਲਾਈ ਕਮੇਟੀ ਦੀ ਸ਼ਿਕਾਇਤ ’ਤੇ ਜ਼ਿਲਾ ਟਾਸਕ ਫੋਰਸ ਨੇ ਪੁਲੀਸ ਦੀ ਮਦਦ ਨਾਲ ਕਾਰਵਾਈ ਕਰਦਿਆਂ ਵੱਖ ਵੱਖ ਥਾਵਾਂ ਤੋਂ ਤਿੰਨ ਬਾਲ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਗਿਆ ਹੈ। ਥਾਣਾ ਟਿੱਬਾ ਦੀ ਪੁਲੀਸ ਨੇ ਟਾਸਕ ਫੋਰਸ ਦੀ ਸ਼ਿਕਾਇਤ ’ਤੇ ਦੋ ਬਾਲ ਮਜ਼ਦੂਰਾਂ ਨੂੰ ਛੁਡਾ ਕੇ ਐੱਸਆਰ ਸੰਨੀ ਹੌਜ਼ਰੀ ਟਿੱਬਾ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਫੇਜ਼ ਇੱਕ ਦੁੱਗਰੀ ਮਾਰਕੀਟ ਸਥਿਤ ਸੀਤਾ ਰਾਮ ਸਵੀਟ ਸ਼ਾਪ ਤੋਂ ਵੀ ਇੱਕ ਬਾਲ ਮਜ਼ਦੂਰ ਨੂੰ ਆਜ਼ਾਦ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।