ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਅਕਤੂਬਰ
ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ 12 ਜ਼ੋਨਾਂ ’ਚ ਅੱਜ ਹੋਈ ਚੋਣ ਵਿੱਚ ਰਛਪਾਲ ਸਿੰਘ ਤਲਵਾੜਾ ਇਕ ਨੰਬਰ ਜਗਰਾਉਂ ਜ਼ੋਨ ਤੋਂ ਚੋਣ ਜਿੱਤ ਗਏ। 72 ਸੁਸਾਇਟੀਆਂ ਵਾਲੇ ਇਸ ਜ਼ੋਨ ਤੋਂ ਰਛਪਾਲ ਤਲਵਾੜਾ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਚੋਣ ਮੈਦਾਨ ’ਚ ਨਾ ਹੋਣ ਕਰਕੇ ਉਹ ਨਿਰਵਿਰੋਧ ਹੀ ਮਿਲਕ ਪਲਾਂਟ ਦੇ ਡਾਇਰੈਕਟਰ ਬਣ ਗਏ। ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਸਮੇਤ ਹੋਰ ਆਗੂਆਂ ਨੇ ਅੱਜ ਇਥੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਜਿੱਤ ਦੀ ਵਧਾਈ ਦਿੱਤੀ। ਡਾਇਰੈਕਟਰ ਤਲਵਾੜਾ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਕਿਸਾਨਾਂ ਦੇ ਨਾਲ-ਨਾਲ ਦੁੱਧ ਉਤਪਾਦਕਾਂ ਦੇ ਹਿੱਤਾਂ ਲਈ ਕੰਮ ਕਰਦੇ ਹੋਏ ਆਪਣੀਆਂ ਬਿਹਤਰ ਸੇਵਾਵਾਂ ਮਿਲਕ ਪਲਾਂਟ ਨੂੰ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਹਰਪਾਲ ਸਿੰਘ ਹਾਂਸ, ਸੁਖਦੇਵ ਸਿੰਘ ਤੂਰ ਮੌਜੂਦ ਸਨ।