ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਅਕਤੂਬਰ
ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਦੀਆਂ ਵਿਦਿਆਰਥਣਾਂ ਨੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿੱਚ ਹੋਏ ਯੁਵਕ ਮੇਲੇ ਵਿੱਚ ਵਾਰ, ਕਲੀ, ਕਵੀਸ਼ਰੀ ਗਾਇਨ, ਨਾਲਾ ਬੁਨਣਾ, ਪਰਾਂਦਾ ਬਣਾਉਣਾ, ਪੀੜ੍ਹੀ ਬੁਨਣਾ, ਮਿੱਟੀ ਦੇ ਖਿਡਾਉਣੇ ਬਣਾਉਣ, ਸਿਲਾਈਆਂ ਬੁਨਣ, ਸੁੰਦਰ ਲਿਖਾਈ ਦੇ ਮੁਕਾਬਲੇ ਵਿੱਚ ਮੱਲਾਂ ਮਾਰੀਆਂ। ਵਿਦਿਆਰਥਣਾਂ ਨੇ 13 ਇਨਾਮ ਪ੍ਰਾਪਤ ਕੀਤੇ। ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਅਨੁਸਾਰ ਕਵਿਤਾ ਲਿਖਣ ਮੁਕਾਬਲੇ ਵਿੱਚ ਐੱਮਏ ਪੰਜਾਬੀ ਦੀ ਵਿਦਿਆਰਥਣ ਸੁਖਵਿੰਦਰ ਕੌਰ ਨੇ ਪਹਿਲਾ, ਸ਼ੈਲਜ਼ਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਿਸਟ੍ਰੀਆਨਿਕਸ ਵਿੱਚੋਂ ਨਵਦੀਪ ਕੌਰ ਨੇ ਦੂਜਾ, ਕਲੀ-ਗਾਇਨ ਵਿੱਚੋਂ ਦੂਜਾ, ਵਾਰ-ਗਾਇਨ ਵਿੱਚੋਂ ਦੂਜਾ, ਕਵੀਸ਼ਰੀ-ਗਾਇਨ ਵਿੱਚੋਂ ਦੂਜਾ, ਪੀੜ੍ਹੀ ਬੁਨਣ ਵਿੱਚੋਂ ਮਨਿੰਦਰ ਕੌਰ ਨੇ ਦੂਜਾ, ਸਿਲਾਈਆਂ ਬੁਨਣ ਵਿੱਚੋਂ ਮਨਿੰਦਰ ਕੌਰ ਨੇ ਤੀਜਾ, ਸੁੰਦਰ ਲਿਖਾਈ ਮੁਕਾਬਲਿਆਂ ਵਿੱਚੋਂ ਮਨਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਰ ਅਤੇ ਕਵੀਸ਼ਰੀ ਗਾਇਨ ਮੁਕਾਬਲਿਆਂ ਵਿੱਚੋਂ ਨਵਦੀਪ ਕੌਰ ਨੇ ਵਿਅਕਤੀਗਤ ਤੌਰ ’ਤੇ ਦੂਜਾ ਅਤੇ ਮੁਹਾਵਰੇਦਾਰ ਵਾਰਤਾਲਾਪ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਨਾਲਾ ਬੁਨਣ ਵਿੱਚੋਂ ਰਵਨੀਤ ਕੌਰ ਨੇ ਤੀਜਾ ਹਾਸਲ ਕੀਤਾ।