ਲੁਧਿਆਣਾ: ਕੁੰਦਨਪੁਰੀ ਇਲਾਕੇ ਵਿੱਚ ਰਹਿਣ ਵਾਲੇ ਵਿਆਹੁਤਾ ਔਰਤ ਨੇ ਭੇਤ-ਭਰੀ ਹਾਲਤ ਵਿੱਚ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕੁਸੁਮ (29) ਵਜੋਂ ਹੋਈ ਹੈ, ਜਿਸ ਦਾ ਇੱਕ 9 ਸਾਲ ਦਾ ਬੱਚਾ ਵੀ ਹੈ। ਫਿਲਹਾਲ ਪੁਲੀਸ ਨੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜਦੋਂ ਮਹਿਲਾ ਨੇ ਫਾਹਾ ਲਿਆ, ਉਸ ਸਮੇਂ ਉਹ ਘਰ ਵਿੱਚ ਇਕੱਲੀ ਸੀ। ਪੁਲੀਸ ਅਨੁਸਾਰ ਮਹਿਲਾ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਉਨ੍ਹਾਂ ਦਾ ਬੱਚਾ ਸਕੂਲ ਪੜ੍ਹਦਾ ਹੈ। ਵਾਰਦਾਤ ਮੌਕੇ ਕੁਸੁਮ ਦਾ ਪਤੀ ਫੈਕਟਰੀ ਵਿੱਚ ਕੰਮ ਕਰਨ ਗਿਆ ਸੀ। ਪੁਲੀਸ ਨੇ ਦੱਸਿਆ ਕਿ ਔਰਤ ਨੇ ਖੁਦਕੁਸ਼ੀ ਕਿਉਂ ਕੀਤੀ ਹੈ, ਇਸ ਬਾਰੇ ਹਾਲੇ ਕੁੱਝ ਪਤਾ ਨਹੀਂ ਚੱਲਿਆ ਹੈ। ਉਸ ਦੇ ਆਪਣੇ ਪਤੀ ਨਾਲ ਵੀ ਸਬੰਧ ਠੀਕ ਸਨ। ਏਐੱਸਆਈ ਸੁਦਰਸ਼ਨ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਕੋਈ ਵੀ ਖੁਦਕੁਸ਼ੀ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ। -ਟਨਸ