ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 12 ਮਈ
ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਨੱਥੋਵਾਲ ਦੇ ਪਰਵਾਸੀ ਭਾਰਤੀਆਂ ਵੱਲੋਂ ਨਵੇਂ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਇਲੈਕਟ੍ਰਾਨਿਕ ਸਾਮਾਨ ਭੇਟ ਕੀਤਾ ਗਿਆ। ਪਰਵਾਸੀ ਭਾਰਤੀ ਗੁਰਦੀਪ ਸਿੰਘ ਬੁੱਟਰ ਦੇ ਪਰਿਵਾਰ ਵੱਲੋਂ ਪੰਜ ਏਅਰ ਕੰਡੀਸ਼ਨਰ ਅਤੇ ਦੋ ਐੱਲਈਡੀਜ਼ ਦਾਨ ਕੀਤੇ ਗਏ।
ਪਰਵਾਸੀ ਭਾਰਤੀ ਮਨਪ੍ਰੀਤ ਸਿੰਘ ਬੁੱਟਰ ਨੇ ਪਿੰਡ ਦੀਆਂ ਕੁੜੀਆਂ ਦੀ ਹਾਕੀ ਟੀਮ ਲਈ ਖੇਡ ਸਮੱਗਰੀ ਪ੍ਰਦਾਨ ਕੀਤੀ। ਨੱਥੋਵਾਲ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਜਗਦੇਵ ਸਿੰਘ ਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਨੱਥੋਵਾਲ ਦੀ ਬਿਲਡਿੰਗ ਨੂੰ ਨੱਥੋਵਾਲ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਨਵੇਂ ਸਿਰਿਉਂ ਉਸਾਰਿਆ ਗਿਆ ਸੀ। ਹੁਣ ਸਕੂਲ ਦੇ ਸਾਰੇ ਕਮਰੇ ਏਸੀ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਅੱਜ ਮਨਪ੍ਰੀਤ ਸਿੰਘ ਬੁੱਟਰ ਅਤੇ ਜਗਪ੍ਰੀਤ ਸਿੰਘ ਜੱਗੂ ਵੱਲੋਂ ਲੜਕੀਆਂ ਲਈ 35 ਹਾਕੀਆਂ, ਪੰਜ ਡੱਬੇ ਗੇਂਦਾਂ, 16 ਜਰਸੀਆਂ ਤੇ ਕਸਰਤ ਦਾ ਸਾਮਾਨ ਭੇਟ ਕੀਤਾ ਗਿਆ ਹੈ।