ਪਾਇਲ: ਅੱਜ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦੜਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੇ ਸਕੂਲਾਂ ਵਿੱਚ ਵਿਸ਼ਵ ਕਿਤਾਬ ਦਿਵਸ ਮਨਾਇਆ ਗਿਆ। ਇਸ ਮੌਕੇ ਹਰਜੀਤ ਕੌਰ ਖੱਟੜਾ ਲਾਇਬ੍ਰੇਰੀਅਨ ਸੀਨੀਅਰ ਸੈਕੰਡਰੀ ਸਕੂਲ ਮਕਸੂਦੜਾ ਅਤੇ ਨਿਰਮਲ ਕੌਰ ਲਾਇਬ੍ਰੇਰੀਅਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਇਲ ਵੱਲੋਂ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਲਾਇਬ੍ਰੇਰੀ ਰੀਡਿੰਗ ਕਾਰਨਰਾਂ ਵਿੱਚੋਂ ਪੜ੍ਹਨ ਲਈ ਕਿਤਾਬਾਂ ਦਿੱਤੀਆਂ ਗਈਆਂ। ਹਰਜੀਤ ਕੌਰ ਖੱਟੜਾ ਅਤੇ ਸਕੂਲ ਇੰਚਾਰਜ ਮਕਸੂਦੜਾ ਅਮਰੀਕ ਸਿੰਘ ਨੇ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ, ਬੱਚਿਆਂ ਦੇ ਪੜ੍ਹਨ ਵਿੱਚ ਸੁਧਾਰ ਆਉਂਦਾ ਹੈ ਅਤੇ ਸਮਝ ਵਧਦੀ ਹੈ। -ਪੱਤਰ ਪ੍ਰੇਰਕ