ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਅਗਸਤ
ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਨੇ ਜ਼ਿਲ੍ਹੇ ਅੰਦਰ ਵੱਡੀ ਪੱਧਰ ’ਤੇ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆ ਬਦਲੀਆਂ ਕੀਤੀਆਂ, ਜਿਸ ਵਿੱਚ ਇਕ ਐੱਸਐੱਚਓ ਸਮੇਤ 26 ਬਦਲੀਆਂ ਕਰਕੇ ਪੁਲੀਸ ਮੁਲਾਜ਼ਮਾਂ ਨੂੰ ਤੁਰੰਤ ਨਵੀਆਂ ਤਾਇਨਾਤੀਆਂ ’ਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਇੰਸਪੈਕਟਰ ਹੇਮੰਤ ਕੁਮਾਰ ਨੂੰ ਈਓ ਵਿੰਗ ਦਾ ਇੰਚਾਰਜ, ਐੱਸਐੱਚਓ ਅਜਮੇਰ ਸਿੰਘ ਨੂੰ ਐਡੀਸ਼ਨ ਐੱਸਐੱਚਓ, ਗੁਰਮੀਤ ਸਿੰਘ ਨੂੰ ਥਾਣਾ ਸਿਟੀ-2 ਦਾ ਐੱਸਐੱਚਓ, ਰਾਓ ਵਰਿੰਦਰ ਸਿੰਘ ਨੂੰ ਮਲੌਦ ਦਾ ਵਧੀਕ ਐੱਸਐੱਚਓ, ਚਰਨਜੀਤ ਸਿੰਘ ਨੂੰ ਸਿਟੀ-2 ਥਾਣੇ ਵਿੱਚ ਤਬਦੀਲ ਕੀਤਾ ਹੈ। ਮਹਿਲਾ ਏਐੱਸਆਈ ਡਿੰਪਲ ਨੂੰ ਵਿਮੈਨ ਸੈੱਲ ਖੰਨਾ, ਬਲਪ੍ਰੀਤ ਸਿੰਘ ਨੂੰ ਸਹਾਇਕ ਮੁਨਸ਼ੀ ਸਦਰ ਥਾਣਾ, ਸਤਵੀਰ ਸਿੰਘ ਨੂੰ ਸੀਸੀਟੀਐੱਨਐੱਸ ਅਪਰੇਟਰ ਥਾਣਾ ਸਿਟੀ-2, ਸੰਜੀਵ ਕੁਮਾਰ ਨੂੰ ਸਹਾਇਕ ਮੁਨਸ਼ੀ ਲਗਾਇਆ ਗਿਆ।